ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮ ਦਿਨ ਹੈ। ਮੋਦੀ ਨੇ ਆਪਣੇ ਜਨਮ ਦਿਨ ਦੀ ਸ਼ੁਰੂਆਤ ਆਪਣੇ ਗ੍ਰਹਿ ਸੂਬੇ ਗੁਜਰਾਤ 'ਚ ਸਟੈਚੂ ਆਫ ਯੂਨਿਟੀ ਅਤੇ ਨਰਮਦਾ ਨਦੀ 'ਤੇ ਬਣੇ ਸਰਦਾਰ ਸਰੋਵਰ ਬੰਨ੍ਹ ਦੇ ਨਿਰੀਖਣ ਨਾਲ ਕੀਤੀ। ਸਟੈਚੂ ਆਫ ਯੂਨਿਟੀ ਦਾ ਉਦਘਾਟਨ ਮੋਦੀ ਨੇ ਪਿਛਲੇ ਸਾਲ 31 ਅਕਤੂਬਰ ਨੂੰ ਕੀਤਾ ਸੀ। ਇਸ ਦੌਰਾਨ ਮੋਦੀ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਸਟੈਚੂ ਆਫ ਯੂਨਿਟੀ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੁਝ ਦੇਰ ਪਹਿਲਾਂ ਕੇਵੜੀਆ ਪਹੁੰਚਾ। 'ਸਟੈਚੂ ਆਫ ਯੂਨਿਟੀ' 'ਤੇ ਇਕ ਨਜ਼ਰ ਮਾਰੋ, ਮਹਾਨ ਸਰਦਾਰ ਪਟੇਲ ਨੂੰ ਭਾਰਤ ਦੀ ਸ਼ਰਧਾਂਜਲੀ। ਇਸ ਵੀਡੀਓ ਵਿਚ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਦਾ ਅਸਲ ਦ੍ਰਿਸ਼ ਨਜ਼ਰ ਆ ਰਿਹਾ ਹੈ।

ਗਾਂਧੀਨਗਰ: ਜਨਮ ਦਿਨ 'ਤੇ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ ਪੀ. ਐੱਮ. ਮੋਦੀ
NEXT STORY