ਮੁੰਬਈ : ਸ਼ੇਅਰ ਬਾਜ਼ਾਰ 'ਚ ਅੱਜ ਇਕ ਵਾਰ ਫਿਰ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ ਸਭ ਤੋਂ ਉੱਚੇ ਪੱਧਰ 'ਤੇ ਖੁੱਲ੍ਹਿਆ ਸੀ। ਅੱਜ ਵੀ ਬਾਜ਼ਾਰ ਨੇ ਆਪਣੀ ਗਤੀ ਬਰਕਰਾਰ ਰੱਖੀ ਹੈ। ਜੁਲਾਈ 'ਚ ਪੇਸ਼ ਹੋਣ ਵਾਲੇ ਆਮ ਬਜਟ ਤੋਂ ਪਹਿਲਾਂ ਬਾਜ਼ਾਰ 'ਚ ਆਈ ਜ਼ਬਰਦਸਤ ਉਛਾਲ ਤੋਂ ਨਿਵੇਸ਼ਕ ਕਾਫੀ ਖੁਸ਼ ਹਨ। ਅੱਜ ਸੈਂਸੈਕਸ ਨੇ ਇੱਕ ਵਾਰ ਫਿਰ ਆਪਣੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਲਿਆ ਹੈ। BSE ਦਾ ਸਭ ਤੋਂ ਉੱਚਾ ਪੱਧਰ 80,481.36 ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 129.72 ਅੰਕ ਜਾਂ 0.16 ਫੀਸਦੀ ਦੇ ਵਾਧੇ ਨਾਲ 80,481.36 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 26.65 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 24,459.85 'ਤੇ ਪਹੁੰਚ ਗਿਆ ਹੈ।
ਸ਼ੇਅਰ ਬਾਜ਼ਾਰ 'ਚ ਲਗਾਤਾਰ ਵਾਧੇ ਤੋਂ ਬਾਅਦ, BSE ਦਾ M-ਕੈਪ 15,875,662.59 ਰੁਪਏ ($5.41 ਟ੍ਰਿਲੀਅਨ) 'ਤੇ ਪਹੁੰਚ ਗਿਆ ਹੈ। ਜੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਫਟੀ 16 ਵਾਰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ ਹੈ। ਜਦਕਿ ਸੈਂਸੈਕਸ 27 ਵਾਰ ਸਭ ਤੋਂ ਉੱਚੇ ਪੱਧਰ ਨੂੰ ਛੂਹ ਚੁੱਕਾ ਹੈ। ਅੱਜ 13 ਵਿੱਚੋਂ ਸੱਤ ਸੈਕਟਰਾਂ ਵਿੱਚ ਗਿਰਾਵਟ ਦੇਖੀ ਗਈ ਹੈ। ਸਭ ਤੋਂ ਵੱਡੀ ਗਿਰਾਵਟ ਵਿੱਤ ਅਤੇ ਬੈਂਕਿੰਗ ਖੇਤਰ ਵਿੱਚ ਆਈ ਹੈ।
ਅੱਜ ਦੇ ਟਾਪ ਸਟਾਕ
ਮਾਰੂਤੀ ਸੁਜ਼ੂਕੀ ਇੰਡੀਆ, NTPC, ਅਡਾਨੀ ਪੋਰਟ, ਟਾਈਟਨ, ਬਜਾਜ ਫਾਈਨਾਂਸ, ਨੇਸਲੇ ਦੇ ਸ਼ੇਅਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਐੱਚ. ਸੀ. ਐੱਲ., ਆਈ. ਸੀ. ਆਈ. ਸੀ. ਆਈ. ਬੈਂਕ, ਐੱਸ. ਬੀ. ਆਈ., ਐਕਸਿਸ ਬੈਂਕ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।
ਆਸਟ੍ਰੀਆ ਦੇ ਚਾਂਸਲਰ ਨੇ ਰਾਤ ਦੇ ਖਾਣੇ ਲਈ PM ਮੋਦੀ ਦੀ ਕੀਤੀ ਮੇਜ਼ਬਾਨੀ, ਪਾਈ ਜੱਫੀ
NEXT STORY