ਭਦੋਹੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਭਦੋਹੀ ਜ਼ਿਲ੍ਹੇ 'ਚ ਸੋਮਵਾਰ ਨੂੰ ਹੈਰਾਨੀ ਕਰਨ ਵਾਲੀ ਘਟਨਾ ਸਾਹਮਣੇ ਆਈ। ਇੱਥੇ ਪੱਥਰ ਦਿਲ ਮਾਪਿਆਂ ਨੇ ਨਵਜਨਮੇ ਬੱਚੇ ਨੂੰ ਝਾੜੀਆਂ 'ਚ ਸੁੱਟ ਦਿੱਤਾ, ਜਿਸ ਤੋਂ ਬਾਅਦ ਅਵਾਰਾ ਕੁੱਤਿਆਂ ਨੇ ਉਸ ਨੂੰ ਆਪਣਾ ਨਿਵਾਲਾ ਬਣਾ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਗਿਆਨਪੁਰ ਕੋਤਵਾਲੀ ਅਧੀਨ ਦੇਹਾਤੀ ਪਿੰਡ 'ਚ ਉਦੋਂ ਸਾਹਮਣੇ ਆਇਆ, ਜਦੋਂ ਪਿੰਡ ਵਾਲਿਆਂ ਨੇ ਝਾੜੀਆਂ 'ਚ ਸੁੱਟੇ ਗਏ ਜਿਊਂਦੇ ਨਵਜਨਮੇ ਬੱਚੇ ਨੂੰ ਅੱਧਾ ਦਰਜਨ ਕੁੱਤਿਆਂ ਦਾ ਨਿਵਾਲਾ ਬਣਦੇ ਦੇਖਿਆ। ਇਹ ਦੇਖ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਗੁਜਰਾਤ : ਮੋਰਬੀ 'ਚ ਪੁਲ ਟੁੱਟਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ
ਮੌਕੇ 'ਤੇ ਪਹੁੰਚੀ ਪੁਲਸ ਨੇ ਨਵਜਨਮੇ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਗਿਆਨਪੁਰ ਪੁਲਸ ਨੇ ਦੱਸਿਆ ਕਿ ਕੋਤਵਾਲੀ ਇਲਾਕੇ ਦੇ ਦੇਹਾਤੀ ਪਿੰਡ 'ਚ ਨਹਿਰ ਨੇੜੇ ਝਾੜੀਆਂ 'ਚ ਲਗਭਗ 5 ਘੰਟੇ ਦੇ ਨਵਜਨਮੇ ਬੱਚੇ ਨੂੰ ਕੋਈ ਜਿਊਂਦਾ ਸੁੱਟ ਗਿਆ ਸੀ। ਉੱਥੇ ਅੱਧਾ ਦਰਜਨ ਕੁੱਤੇ ਬੱਚੇ ਨੂੰ ਨੋਚ ਰਹੇ ਸਨ। ਬੱਚੇ ਦੇ ਰੌਣ ਦੀ ਆਵਾਜ਼ ਸੁਣ ਇਕ ਪਿੰਡ ਵਾਸੀ ਪਹੁੰਚਿਆ ਤਾਂ ਬੱਚੇ ਨੂੰ ਕੁੱਤਿਆਂ ਤੋਂ ਆਜ਼ਾਦ ਕਰਵਾਇਆ। ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਹਾਲਾਂਕਿ ਇਸ ਦੌਰਾਨ ਕੁੱਤਿਆਂ ਦੇ ਹਮਲੇ ਨਾਲ ਬੱਚੇ ਦੀ ਮੌਤ ਹੋ ਗਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ
NEXT STORY