ਭੁਵਨੇਸ਼ਵਰ (ਵਾਰਤਾ)- ਰਾਊਰਕੇਲਾ-ਭੁਵਨੇਸ਼ਵਰ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਕੀਤੇ ਜਾਣ ਨਾਲ ਐਗਜ਼ੀਕਿਊਟਿਵ ਕਲਾਸ ਕੋਚ ਦੀ ਖਿੜਕੀ ਦੇ ਸ਼ੀਸ਼ੇ ਨੁਕਸਾਨੇ ਗਏ। ਪੂਰਬੀ ਤੱਟਵਰਤੀ ਰੇਲਵੇ (ਈ.ਸੀ.ਆਰ.) ਦੇ ਸੂਤਰਾਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਭੁਵਨੇਸ਼ਵਰ-ਸੰਬਲਪੁਰ ਰੇਲ ਮਾਰਗ 'ਤੇ ਢੋਂਕਨਾਲ-ਅੰਗੁਲ ਬਲਾਕ 'ਚ ਮੇਰਾਮੰਡਲੀ ਅਤੇ ਬੁਧਪੰਕ ਦਰਮਿਆਨ ਕੁਝ ਲੋਕਾਂ ਨੇ ਵੰਦੇ ਭਾਰਤ ਰੇਲ ਗੱਡੀ 'ਤੇ ਪੱਥਰ ਸੁੱਟੇ। ਪਥਰਾਅ ਨਾਲ ਐਗਜ਼ੀਕਿਊਟਵ ਕਲਾਸ ਕੋਚ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ।
ਆਰ.ਪੀ.ਐੱਫ. ਐਸਕਾਟਰਿੰਗ ਸਟਾਫ਼ ਨੇ ਘਟਨਾ ਦੀ ਸੂਚਨਾ ਦਿੱਤੀ। ਈ.ਸੀ.ਆਰ. ਦੀ ਸੁਰੱਖਿਆ ਬਰਾਂਚ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਅਤੇ ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੂੰ ਚੌਕਸ ਕਰ ਦਿੱਤਾ ਹੈ। ਹਾਲਾਂਕਿ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਕਟਕ ਤੋਂ ਆਰ.ਪੀ.ਐੱਫ. ਦੇ ਸਹਾਇਕ ਸੁਰੱਖਿਆ ਕਮਿਸ਼ਨਰ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋਏ ਹਨ। ਮਾਮਲੇ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਵੀ ਦਿੱਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦੇਸ਼ 'ਚ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਜਿਹੀਆਂ ਹੀ ਘਟਨਾਵਾਂ ਦੇਸ਼ ਦੇ ਹੋਰ ਹਿੱਸਿਆਂ 'ਚ ਸਾਹਮਣੇ ਆਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਰੰਗ ਹਾਦਸਾ: PM ਦੇ ਪ੍ਰਮੁੱਖ ਸਕੱਤਰ ਨੇ ਰਾਹਤ ਕੰਮਾਂ ਦਾ ਲਿਆ ਜਾਇਜ਼ਾ, ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦਿੱਤਾ ਹੌਸਲਾ
NEXT STORY