ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਦੇ ਝੜਾਸਲੀ ਤੋਂ ਸੋਮਵਾਰ ਸਵੇਰੇ ਸ਼ਿਮਲਾ ਵੱਲ ਜਾ ਰਹੀ ਐੱਚ.ਆਰ.ਟੀ.ਸੀ. ਬੱਸ 'ਤੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਤਿੰਨ ਯਾਤਰੀ ਜ਼ਖ਼ਮੀ ਹੋ ਗਏ ਪਰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਲਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਹੈ। ਜਾਣਕਾਰੀ ਅਨੁਸਾਰ ਝੜਾਸਲੀ ਤੋਂ ਸ਼ਿਮਲਾ ਲਈ ਸੋਮਵਾਰ ਸਵੇਰੇ ਰਵਾਨਾ ਹੋਈ ਬੱਸ ਭੋਲਾੜ ਨਾਲੇ ਕੋਲ ਸੜਕ 'ਤੇ ਮਲਬਾ ਪਿਆ ਹੋਣ ਕਾਰਨ ਖੜ੍ਹੀ ਸੀ। ਬੱਸ ਦੇ ਅੰਦਰ ਕਰੀਬ ਇਕ ਦਰਜਨ ਸਵਾਰੀਆਂ ਵੀ ਬੈਠੀਆਂ ਸਨ। ਇਸ ਦੌਰਾਨ ਪਹਾੜੀ ਤੋਂ ਇਕ ਪੱਥਰ ਡਿੱਗ ਕੇ ਬੱਸ ਦੀ ਖਿੜਕੀ ਦੇ ਸ਼ਿਸ਼ੇ ਨੂੰ ਤੋਰ ਕੇ ਅੰਦਰ ਆ ਗਿਆ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਇਸ ਦੀ ਲਪੇਟ 'ਚ ਆਉਣ ਨਾਲ ਤਿੰਨ ਯਾਤਰੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਨੇ ਦੱਸਿਆ ਕਿ ਜੇਕਰ ਚੱਲਦੀ ਬੱਸ 'ਤੇ ਪੱਥਰ ਡਿੱਗਿਆ ਤਾਂ ਡਰਾਈਵਰ ਦੇ ਸੰਤੁਲਨ ਗੁਆਉਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਜ਼ਖ਼ਮੀਆਂ 'ਚ ਰਾਮੇਸ਼ਵਰੀ ਪਤਨੀ ਗਿਆਨ ਸਿੰਘ ਵਾਸੀ ਪਿੰਡ ਭੋਲਾੜ, ਕਮਲ ਪੁੱਤਰ ਲਾਲ ਬਹਾਦਰ ਅਤੇ ਭੀਮ ਪੁੱਤਰ ਨੀਲਧਰ ਸ਼ਾਮਲ ਹਨ। ਡੀ.ਐੱਸ.ਪੀ. ਰੋਹੜੂ ਰਵਿੰਦਰ ਨੇਗੀ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦਾ ਰੋਹੜੂ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
NEXT STORY