ਛਪਰਾ—ਨਾਗਰਿਕਤਾ ਸੋਧ ਕਾਨੂੰਨ ਸੀ.ਏ.ਏ. ਵਿਰੁੱਧ ਸ਼ਨੀਵਾਰ ਸਾਰਨ ਜ਼ਿਲੇ ਦੇ ਹਵਾਈ ਅੱਡਾ ਮੈਦਾਨ ’ਚ ਇਕ ਜਲਸੇ ’ਚ ਭਾਸ਼ਣ ਦੇਣ ਜਾ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇ ਕਾਫਲੇ ’ਤੇ ਹੋਏ ਹਮਲੇ ਦੌਰਾਨ 3 ਮੋਟਰ ਗੱਡੀਆਂ ਨੂੰ ਨੁਕਸਾਨ ਪੁੱਜਾ।
ਪੁਲਸ ਸੂਤਰਾਂ ਨੇ ਦੱਸਿਆ ਕਿ ਕਨ੍ਹੱਈਆ ਦੀ ਮੋਟਰ ਗੱਡੀ ’ਤੇ ਪਹਿਲਾਂ ਹਮਲਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਕਾਫਲੇ ’ਚ ਚੱਲ ਰਹੀਆਂ 3 ਹੋਰ ਮੋਟਰ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਕੰਟਰੋਲ ’ਚ ਕੀਤੇ।
ਦਵਿੰਦਰ ਸਿੰਘ ਮਾਮਲਾ : NIA ਟੀਮ ਨੇ ਕਸ਼ਮੀਰ 'ਚ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ
NEXT STORY