ਨੈਸ਼ਨਲ ਡੈਸਕ- ਕੱਲ੍ਹ ਦੇਰ ਰਾਤ ਤੇਜ਼ ਹਵਾਵਾਂ ਅਤੇ ਤੇਜ਼ ਹਨ੍ਹੇਰੀ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਭਾਰੀ ਤਬਾਹੀ ਮਚਾਈ। ਕਈ ਇਲਾਕਿਆਂ 'ਚ ਵੱਡੇ-ਵੱਡੇ ਦਰੱਖਤ ਟੁੱਟ ਕੇ ਡਿੱਗ ਗਏ ਅਤੇ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ। ਸਭ ਤੋਂ ਜ਼ਿਆਦਾ ਅਸਰ ਮੰਗਨਾਡ ਪਿੰਡ ਦੇ ਸਰਕਾਰੀ ਹਾਈ ਸਕੂਲ 'ਤੇ ਦੇਖਣ ਨੂੰ ਮਿਲਿਆ, ਜਿਥੇ ਟੀਨ ਦੀ ਬਣੀ ਸਕੂਲ ਦੀ ਛੱਤ ਤੇਜ਼ ਹਨ੍ਹੇਰੀ ਕਾਰਨ ਉੱਡ ਕੇ ਦੂਰ ਖੇਤਾਂ 'ਚ ਜਾ ਡਿੱਗੀ।
ਇਸ ਘਟਨਾ 'ਚ ਸਕੂਲ ਦੇ ਤਿੰਨ ਕਮਰੇ ਪੂਰੀ ਤਰ੍ਹਾਂ ਨੁਕਸਾਨੇ ਗਏ। ਸਕੂਲ ਦੀ ਪ੍ਰਿੰਸੀਪਲ ਉਰਮਿਲਾ ਦੇਵੀ ਨੇ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਸਕੂਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ 'ਚ ਪਹਿਲਾਂ ਤੋਂ ਹੀ ਕਮਰਿਆਂ ਦੀ ਘਾਟ ਹੈ ਅਤੇ ਹੁਣ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਨ੍ਹੇਰੀ ਰਾਤ ਨੂੰ ਆਈ। ਜੇਕਰ ਇਹ ਘਟਨਾ ਦਿਨ ਦੇ ਸਮੇਂ ਵਾਪਰਦੀ ਤਾਂ ਬੱਚਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਕੂਲ ਦੀ ਮੁਰੰਮਤ ਜਲਦੀ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ 'ਚ ਰੁਕਾਵਟ ਨਾ ਆਏ।
ਗ੍ਰਨੇਡ ਹਮਲੇ 'ਚ ਫੌਜੀ ਗ੍ਰਿਫ਼ਤਾਰ, ਸੁਖਬੀਰ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY