ਨੈਸ਼ਨਲ ਡੈਸਕ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਾਦੂ-ਟੂਣੇ ਕਰਨ ਦੇ ਸ਼ੱਕ ਵਿੱਚ ਇੱਕ 59 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸੋਨੂਆ ਪੁਲਸ ਸਟੇਸ਼ਨ ਇੰਚਾਰਜ ਸ਼ਸ਼ੀ ਬਾਲਾ ਭੇਂਗੜਾ ਨੇ ਦੱਸਿਆ ਕਿ 59 ਸਾਲਾ ਜਮੁਨਾ ਪੂਰਤੀ ਦੀ ਲਾਸ਼ ਵਿਗੜੀ ਹੋਈ ਹਾਲਾਤ 'ਚ ਸ਼ੁੱਕਰਵਾਰ ਨੂੰ ਬਾਲੀਜੂਰੀ ਪਿੰਡ ਵਿੱਚ ਇੱਕ ਪੁਲੀ ਦੇ ਕੋਲ ਮਿਲੀ।
ਪੁਲਸ ਅਧਿਕਾਰੀ ਨੇ ਕਿਹਾ ਕਿ ਔਰਤ ਦਾ ਵੱਡਾ ਪੁੱਤਰ, ਸਨਾਤਨ ਪੂਰਤੀ, ਚੇਨਈ ਵਿੱਚ ਕੰਮ ਕਰਦਾ ਹੈ। ਘਰੋਂ ਆਪਣੀ ਮਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਝਾਰਖੰਡ ਵਾਪਸ ਆ ਗਿਆ। ਉਸ ਨੇ ਦੋਸ਼ ਲਗਾਇਆ ਹੈ ਕਿ ਕੁਝ ਪਿੰਡ ਵਾਸੀਆਂ ਨੇ ਜਾਦੂ-ਟੂਣਾ ਕਰਨ ਦੇ ਦੋਸ਼ ਵਿੱਚ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਵੀ ਪਿੰਡ ਵਿੱਚ ਕੋਈ ਮਰਦਾ ਸੀ, ਤਾਂ ਉਸ ਦੀ ਮਾਂ 'ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਗਾਇਆ ਜਾਂਦਾ ਸੀ।"
ਇਹ ਵੀ ਪੜ੍ਹੋ- ਭਾਰਤੀ ਜੋੜੇ 'ਤੇ ਅਮਰੀਕਾ 'ਚ ਲੱਗਾ Ban ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਭੇਂਗੜਾ ਨੇ ਕਿਹਾ ਕਿ ਮੰਗਲਵਾਰ ਨੂੰ ਪੀੜਤਾ ਦੀ ਨੂੰਹ ਸੁਖਮਤੀ ਪੂਰਤੀ ਨੇ ਆਪਣੀ ਸੱਸ ਨੂੰ ਅਗਵਾ ਕਰਨ ਲਈ ਅਣਪਛਾਤੇ ਲੋਕਾਂ ਵਿਰੁੱਧ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕਰਵਾਈ। ਪੁਲਸ ਅਧਿਕਾਰੀ ਨੇ ਕਿਹਾ, "ਔਰਤ ਆਪਣੇ ਸਭ ਤੋਂ ਛੋਟੇ ਪੁੱਤਰ ਸ਼ਿਵ ਕੁਮਾਰ ਪੂਰਤੀ, ਵੱਡੀ ਨੂੰਹ ਸੁਖਮਤੀ ਪੂਰਤੀ ਅਤੇ ਧੀ ਸੂਰਿਆਮਣੀ ਕੁੰਕਲ ਨਾਲ ਬਾਲੀਜੂਰੀ ਪਿੰਡ ਵਿੱਚ ਰਹਿੰਦੀ ਸੀ।" ਐੱਫ.ਆਈ.ਆਰ. ਦੇ ਅਨੁਸਾਰ ਔਰਤ ਐਤਵਾਰ ਰਾਤ ਨੂੰ ਆਪਣੇ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰ ਨੇ ਉਸਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ ਅਤੇ ਮੰਗਲਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ।
ਉਨ੍ਹਾਂ ਨੇ ਔਰਤ ਦੇ ਵੱਡੇ ਪੁੱਤਰ ਸਨਾਤਨ ਪੂਰਤੀ ਨੂੰ ਵੀ ਸੂਚਿਤ ਕੀਤਾ, ਜੋ ਵੀਰਵਾਰ ਨੂੰ ਚੇਨਈ ਤੋਂ ਘਰ ਵਾਪਸ ਆਇਆ ਸੀ। ਕਤਲ ਮਗਰੋਂ ਔਰਤ ਦੀ ਲਾਸ਼ ਸ਼ੁੱਕਰਵਾਰ ਨੂੰ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਲਾਸ਼ ਦੀ ਹਾਲ ਦੇਖ ਕੇ ਲੱਗਦਾ ਹੈ ਕਿ ਕਤਲ ਲਗਭਗ ਪੰਜ ਦਿਨ ਪਹਿਲਾਂ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਸੀ। ਹਾਲਾਂਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ...
"ਹੁਣ ਬਿਹਾਰੀ ਹੋਣਾ ਮਾਣ ਵਾਲੀ ਗੱਲ", ਸੂਬੇ ਦੇ ਵਿਕਾਸ ਲਈ NDA ਨੂੰ ਦਿਓ ਵੋਟ: ਨਿਤੀਸ਼
NEXT STORY