ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੱਖ-ਵੱਖ ਮਹਾਂਦੀਪਾਂ ਤੋਂ ਲੋਕਾਂ ਦੀ ਸਮੱਗਲਿੰਗ ਕਰ ਕੇ ਅਮਰੀਕਾ ਲਿਆਉਣ ਵਾਲੇ ਇਕ ਭਾਰਤੀ ਨਾਗਰਿਕ, ਉਸ ਦੀ ਪਤਨੀ, ਉਸ ਦੇ ਸੰਗਠਨ ਅਤੇ ਘੱਟ-ਘੱਟ 16 ਕੰਪਨੀਆਂ ’ਤੇ ਅਮਰੀਕੀ ਸੰਘੀ ਅਥਾਰਿਟੀਆਂ ਨੇ ਪਾਬੰਦੀ ਲਾ ਦਿੱਤੀ ਹੈ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਵਿਕ੍ਰਾਂਤ ਭਾਰਦਵਾਜ ਅਤੇ ਮੈਕਸੀਕੋ ਸਥਿਤ ਉਸ ਦੇ ਅੰਤਰਰਾਸ਼ਟਰੀ ਅਪਰਾਧਕ ਸੰਗਠਨ ‘ਭਾਰਦਵਾਜ ਹਿਊਮਨ ਸਮਲਿੰਗ ਆਰਗੇਨਾਈਜ਼ੇਸ਼ਨ’ ਨੇ ਆਵਾਜਾਈ ਦੇ ਵੱਖ-ਵੱਖ ਸਾਧਨਾਂ ਰਾਹੀਂ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਅਮਰੀਕਾ ’ਚ ਦਾਖਲਾ ਦਿਵਾਇਆ, ਜਿਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਇਆ।
ਇਹ ਵੀ ਪੜ੍ਹੋ- ਹਮਲਿਆਂ ਦੇ ਬਾਵਜੂਦ ਅੱਗੇ ਵਧ ਰਿਹੈ ਜੰਗਬੰਦੀ ਸਮਝੌਤਾ ! ਇਜ਼ਰਾਈਲ ਨੇ ਸੌਂਪੀਆਂ 30 ਫਲਸਤੀਨੀਆਂ ਦੀਆਂ ਲਾਸ਼ਾਂ
ਭਾਰਦਵਾਜ, ਉਸ ਦੇ ਸੰਗਠਨ, ਤਿੰਨ ਹੋਰ ਵਿਅਕਤੀਆਂ ਅਤੇ 16 ਕੰਪਨੀਆਂ ਨੂੰ ਉਨ੍ਹਾਂ ਅਪਰਾਧਕ ਸਰਗਰਮੀਆਂ ਨਾਲ ਲਾਭ ਹੋਇਆ, ਜਿਨ੍ਹਾਂ ’ਤੇ ਅਮਰੀਕਾ ਦੇ ਵਿਦੇਸ਼ੀ ਜਾਇਦਾਦ ਕੰਟਰੋਲ ਸਬੰਧੀ ਵਿੱਤ ਦਫ਼ਤਰ (ਓ. ਐੱਫ. ਏ. ਸੀ.) ਨੇ ਪਾਬੰਦੀਆਂ ਲਾਈਆਂ ਹੋਈਆਂ ਹਨ।
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ...
SBI ਕਾਰਡਧਾਰਕਾਂ ਨੂੰ ਝਟਕਾ ! ਬੈਂਕ ਨੇ ਚਾਰਜ ਢਾਂਚੇ 'ਚ ਕੀਤਾ ਵੱਡਾ ਬਦਲਾਅ
NEXT STORY