ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਡੇਢ ਸਾਲ ਦੀ ਬੱਚੀ 'ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਪਰਿਵਾਰ ਨੇ ਜਦੋਂ ਦੇਖਿਆ ਤਾਂ ਦੌੜ ਕੇ ਬੱਚੀ ਨੂੰ ਕੁੱਤਿਆਂ ਤੋਂ ਬਚਾਇਆ ਅਤੇ ਹਸਪਤਾਲ ਲੈ ਕੇ ਗਏ ਪਰ ਉੱਥੇ ਇਲਾਜ ਦੌਰਾਨ ਮਾਸੂਮ ਨੇ ਦਮ ਤੋੜ ਦਿੱਤਾ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ 18 ਮਹੀਨੇ ਦੀ ਬੱਚੀ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੀ ਸੀ, ਉਦੋਂ ਇਕ ਦਰਜਨ ਅਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਬੱਚੀ ਦੀ ਰੌਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਕੁੱਤਿਆਂ ਤੋਂ ਬਚਾਇਆ ਪਰ ਉਦੋਂ ਤੱਕ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕੀ ਸੀ। ਪਰਿਵਾਰ ਵਾਲੇ ਬੱਚੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲੈ ਗਏ। ਉੱਥੇ ਬੱਚੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਸ਼੍ਰੀਕਾਕੁਲਮ ਸਥਿਤ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਸ਼੍ਰੀਕਾਕੁਲਮ 'ਚ ਇਲਾਜ ਦੌਰਾਨ ਮਾਸੂਮ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਛਾਇਆ ਹੋਇਆ ਹੈ।
ਬੁਲੰਦਸ਼ਹਿਰ 'ਚ ਕੋਲਡ ਸਟੋਰ ਡਿੱਗਿਆ, ਤਿੰਨ ਮਜ਼ਦੂਰ ਫਸੇ, ਰੈਸਕਿਊ ਆਪ੍ਰੇਸ਼ਨ ਜਾਰੀ
NEXT STORY