ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਲਸ ਕਮਿਸ਼ਨਰ ਤੋਂ ਘਟਨਾ ਦੀ ਜਾਣਕਾਰੀ ਲਈ ਹੈ ਅਤੇ ਉਨ੍ਹਾਂ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਧਰ ਦਿੱਲੀ ’ਚ ਪਥਰਾਅ ਦੀ ਘਟਨਾ ਨੂੰ ਲੈ ਕੇ ਯੂ. ਪੀ. ’ਚ ਵੀ ਅਲਰਟ ਜਾਰੀ ਕਰ ਕੇ ਸ਼ੋਭਾ ਯਾਤਰਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਹਾਲਾਤ ਕਾਬੂ ’ਚ : ਦਿੱਲੀ ਪੁਲਸ
ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਅਨੁਸਾਰ ਹਾਲਾਤ ਕਾਬੂ ’ਚ ਹਨ। ਹਾਲਾਤ ਵਿਗਾੜਣ ਵਾਲਿਆਂ ’ਤੇ ਸਖਤ ਕਾਰਵਾਈ ਹੋਵੇਗੀ। ਦਿੱਲੀ ਦੇ ਬਾਕੀ ਇਲਾਕਿਆਂ ’ਚ ਵੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪੁਲਸ ਦੀ ਵੀਡੀਓ ਟੀਮ ਨੇ ਇਲਾਕੇ ’ਚੋਂ ਕਈ ਫੁਟੇਜ ਹਾਸਲ ਕਰ ਲਏ ਹਨ। ਇਨ੍ਹਾਂ ’ਚੋਂ ਕੁਝ ਲੋਕਾਂ ਦੀ ਪਛਾਣ ਵੀ ਹੋ ਚੁੱਕੀ ਹੈ।
ਦਿੱਲੀ ਦੇ ਉਪਹਾਰ ਸਿਨੇਮਾਘਰ 'ਚ ਲੱਗੀ ਅੱਗ, ਲੋਕਾਂ ਨੂੰ ਯਾਦ ਆਈ 1997 ਦੀ ਘਟਨਾ
NEXT STORY