ਸ਼ਿਮਲਾ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੰਬਾ-ਭਰਮੌਰ ਹਾਈਵੇ 'ਤੇ ਐਤਵਾਰ ਨੂੰ ਇੱਕ ਬੱਸ 'ਤੇ ਪੱਥਰ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਪੀੜਤ ਭਰਮੌਰ ਦੇ ਚੌਰਾਸੀ ਮੰਦਰ ਕੰਪਲੈਕਸ ਵਿੱਚ ਗੱਦੀ ਭਾਈਚਾਰੇ ਦੀ ਰਾਤ ਭਰ ਚੱਲਣ ਵਾਲੀ ਇੱਕ ਰਵਾਇਤੀ ਸ਼ਿਵ ਪੂਜਾ ਰਸਮ "ਸ਼ਿਵ ਨੁਆਲਾ" ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਇੱਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇੱਕ ਵਿਅਕਤੀ ਮੌਕੇ 'ਤੇ ਮ੍ਰਿਤਕ ਪਾਇਆ ਗਿਆ। ਚੰਬਾ ਦੇ ਪੁਲਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਘਟਨਾ ਦੇ ਸਾਰੇ ਪਹਿਲੂਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਅਤੇ ਜ਼ਖਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪਹਾੜਾਂ ਤੋਂ ਡਿੱਗਣ ਵਾਲੇ ਪੱਥਰ ਅਕਸਰ ਪਹਾੜੀ ਖੇਤਰਾਂ ਵਿੱਚ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਦੇ ਹਨ।
ਵਾਂਗਚੁਕ ਦੀ ਭੁੱਖ ਹੜਤਾਲ ਦਾ 8ਵਾਂ ਦਿਨ, 6 ਕਿਲੋਗ੍ਰਾਮ ਭਾਰ ਹੋਇਆ ਘੱਟ
NEXT STORY