ਮੁੰਬਈ— ਇੱਥੋਂ ਦੇ ਵਿਰਾਰ ਸਟੇਸ਼ਨ 'ਚ ਟਰੇਨ ਦੀ ਸੀਟ 'ਤੇ ਬੈਠਣ ਨੂੰ ਲੈ ਹੰਗਾਮਾ ਹੋਇਆ। ਯਾਤਰੀਆਂ ਦਰਮਿਆਨ ਜੰਮ ਕੇ ਲੱਤਾਂ-ਮੁੱਕੇ ਚਲੇ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਘਟਨਾ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਵਿਰਾਰ ਸਟੇਸ਼ਨ 'ਤੇ ਜਿਵੇਂ ਹੀ ਦਹਾਨੂੰ ਯਾਤਰੀ ਟਰੇਨ ਪੁੱਜੀ, ਉਸ 'ਚ ਸਵਾਰ ਹੋਣ ਦੇ ਚੱਕਰ 'ਚ 2 ਸਬਜ਼ੀ ਵਪਾਰੀ ਆਪਸ 'ਚ ਭਿੜ ਗਏ ਅਤੇ ਉਨ੍ਹਾਂ ਨੇ ਇਕ-ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਇਕ ਸ਼ਖਸ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ ਅਤੇ ਸਾਰਿਆਂ ਨੇ ਮਿਲ ਕੇ ਦੂਜੇ ਸਬਜ਼ੀ ਵਪਾਰੀ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ। ਪੁਲਸ ਵੀਡੀਓ ਦੇ ਆਧਾਰ 'ਤੇ ਟਰੇਨ 'ਚ ਹੰਗਾਮਾ ਕਰਨ ਵਾਲੇ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਉੱਥੇ ਹੀ ਟਰੇਨ 'ਤੇ ਸਫ਼ਰ ਕਰਨ ਵਾਲੇ ਹੋਰ ਯਾਤਰੀਆਂ ਨੇ ਦੱਸਿਆ ਕਿ ਵਿਰਾਰ ਦਹਾਨੂੰ ਲੋਕਲ ਟਰੇਨ 'ਚ ਹਮੇਸ਼ਾ ਇਸੇ ਤਰ੍ਹਾਂ ਸੀਟ 'ਤੇ ਬੈਠਣ ਅਤੇ ਦਰਵਾਜ਼ੇ 'ਤੇ ਖੜ੍ਹੇ ਹੋਣ ਨੂੰ ਲੈ ਕੇ ਵਿਵਾਦ ਹੁੰਦਾ ਰਹਿੰਦਾ ਹੈ।
ਸ਼ਰਾਬ ਦੇ ਠੇਕੇ 'ਤੇ ਸੇਲਜ਼ਮੈਨ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਜਾਂਚ 'ਚ ਜੁੱਟੀ ਪੁਲਸ
NEXT STORY