ਕਾਨਪੁਰ— ਬੱਚੇ ਸਕੂਲ ਜਾਣ ਤੋਂ ਬਚਣ ਲਈ ਰੋਜ਼ਾਨਾ ਨਵੇਂ-ਨਵੇਂ ਬਹਾਨੇ ਲੱਭਦੇ ਰਹਿੰਦੇ ਹਨ। ਅਜਿਹਾ ਹੀ ਇਕ ਮਜ਼ੇਦਾਰ ਵਾਕਿਆ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਾਹਮਣੇ ਆਇਆ ਹੈ। ਇੱਥੇ ਇਕ 8ਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਛੁੱਟੀ ਲਈ ਅਰਜ਼ੀ ਪੱਤਰ ’ਚ ਗਲਤੀ ਨਾਲ ਖੁਦ ਦੀ ਮੌਤ ਦਾ ਹਵਾਲਾ ਦੇ ਦਿੱਤਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪਿ੍ਰੰਸੀਪਲ ਨੇ ਬਿਨਾਂ ਸੋਚੇ ਸਮਝੇ ਹੀ ਬੱਚੇ ਦੀ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ। ਬੱਚੇ ਦੀ ਇਹ ਅਰਜ਼ੀ ਵਾਇਰਲ ਹੋ ਗਈ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਅਰਜ਼ੀ ’ਚ ਕਾਨਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਈ ਕਰਨ ਵਾਲੇ ਬੱਚੇ ਨੇ ਗਲਤੀ ਨਾਲ ਆਪਣੀ ਦਾਦੀ ਦੀ ਥਾਂ ਖੁਦ ਦੀ ਮੌਤ ਦਾ ਹਵਾਲਾ ਦੇ ਕੇ ਛੁੱਟੀ ਮੰਗ ਲਈ। ਛੁੱਟੀ ਮਿਲਣ ਤੋਂ ਬਾਅਦ ਬੱਚਾ ਆਪਣੀ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਇਆ। ਪਿ੍ਰੰਸੀਪਲ ਨੇ ਅਰਜ਼ੀ ’ਤੇ ਲਾਲ ਪੈਨ ਨਾਲ ਦਸਤਖਤ ਕਰਦੇ ਹੋਏ ਛੁੱਟੀ ਦੇ ਦਿੱਤੀ। ਪਿ੍ਰੰਸੀਪਲ ਦੀ ਇਸ ਗਲਤੀ ਤੋਂ ਬਾਅਦ ਸਕੂਲ ਦੇ ਹੀ ਇਕ ਵਿਅਕਤੀ ਨੇ ਇਹ ਅਰਜ਼ੀ ਪੱਤਰ ਸੋਸ਼ਲ ਮੀਡੀਆ ’ਤੇ ਲੀਕ ਕਰ ਦਿੱਤਾ। ਅਰਜ਼ੀ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਕੁਮੈਂਟ ਕੀਤੇ। ਕਈ ਲੋਕਾਂ ਨੇ ਪਿ੍ਰੰਸੀਪਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਕੀ ਲਿਖਿਆ ਗਿਆ ਅਰਜ਼ੀ ’ਚ—
ਸਕੂਲ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿ੍ਰੰਸੀਪਲ ਨੇ ਛੁੱਟੀ ਦਿੱਤੀ ਸੀ ਅਤੇ ਇਹ ਗਲਤੀ ਨਾਲ ਹੋਇਆ। ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਬੱਚੇ ਨੇ ਆਪਣੀ ਅਰਜ਼ੀ ’ਚ ਲਿਖਿਆ ਹੈ, ‘‘ਸਰ, ਬੇਨਤੀ ਹੈ ਕਿ ਵਿਦਿਆਰਥੀ ਦਾ ਅੱਜ 20/8/2019 ਨੂੰ 10 ਵਜੇ ਦਿਹਾਂਤ ਹੋ ਗਿਆ। ਬੇਨਤੀ ਹੈ ਕਿ ਵਿਦਿਆਰਥੀ ਨੂੰ ਹਾਫ ਟਾਈਮ ਤੋਂ ਛੁੱਟੀ ਪ੍ਰਦਾਨ ਦੀ ਕ੍ਰਿਪਾ ਕਰੋ। ਮਹਾਨ ਦਇਆ ਹੋਵੇਗੀ।’’
ਮਹਿੰਗਾਈ ਦੇ ਨਾਲ ਸਤੰਬਰ ਦੀ ਸ਼ੁਰੂਆਤ, ਦਿੱਲੀ-NCR 'ਚ ਵਧੇ CNG ਦੇ ਭਾਅ
NEXT STORY