ਉਦੇਪੁਰ (ਭਾਸ਼ਾ) : ਰਾਜਸਥਾਨ ਦੇ ਉਦੇਪੁਰ ਜ਼ਿਲੇ ਦੇ ਕੋਟੜਾ ਖੇਤਰ ’ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ ਪ੍ਰੀਖਿਆ ਦੌਰਾਨ ਨੌਵੀਂ ਜਮਾਤ ਦੇ ਵਿਦਿਆਰਥੀ ਤੋਂ ਮੁਰਗਾ ਕਟਵਾਉਣ ਅਤੇ ਉਸ ਨੂੰ ਸਾਫ਼ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂਨੇ ਦੱਸਿਆ ਕਿ ਮਾਮਲੇ ’ਚ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਕੂਲ ਦੇ ਅਧਿਆਪਕ ਮੋਹਨਲਾਲ ਡੋਡਾ ਨੇ ਨੌਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਕੁਮਾਰ ਪਾਰਗੀ ਨੂੰ ਚੱਲਦੀ ਪ੍ਰੀਖਿਆ ’ਚੋਂ ਬਾਹਰ ਬੁਲਾਇਆ ਅਤੇ ਦਬਾਅ ਬਣਾ ਕੇ ਮੁਰਗਾ ਕਟਵਾਇਆ। ਘਟਨਾ ਦੀ ਸੂਚਨਾ ਪਿੰਡ ’ਚ ਫੈਲਦਿਆਂ ਹੀ ਪਿੰਡ ਵਾਸੀਆਂ ’ਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਇਸ ਦੀ ਸ਼ਿਕਾਇਤ ਮੰਤਰੀ ਬਾਬੂਲਾਲ ਖਰਾੜੀ ਨੂੰ ਕੀਤੀ ਗਈ। ਮੰਤਰੀ ਬਾਬੂਲਾਲ ਖਰਾੜੀ ਨਾਂ ਪੂਰੇ ਮਾਮਲੇ ’ਤੇ ਰਿਪੋਰਟ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੇ ਹੋਰ ਬੱਚਿਆਂ ਨੇ ਪਿਛਲੇ ਇਕ ਮਹੀਨੇ ਤੋਂ ਸਕੂਲ ’ਚ ਮਿਡ-ਡੇਅ ਮੀਲ ਨਾ ਮਿਲਣ ਦੀ ਵੀ ਸ਼ਿਕਾਇਤ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NCERT ਦੀਆਂ ਕਿਤਾਬਾਂ 'ਚੋਂ ਹਟਾਇਆ ਮੁਗ਼ਲ ਅਤੇ ਦਿੱਲੀ ਸਲਤਨਤ ਦਾ ਚੈਪਟਰ, ਹੁਣ ਪੜ੍ਹਾਇਆ ਜਾਵੇਗਾ 'ਮਹਾਕੁੰਭ'
NEXT STORY