ਨੈਸ਼ਨਲ ਡੈਸਕ- ਸੋਮਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਗੁਜਰਾਤ ਦੇ ਜੇਤਪੁਰ-ਸੋਮਨਾਥ ਹਾਈਵੇਅ 'ਤੇ 2 ਕਾਰਾਂ ਦੀ ਆਪਸ 'ਚ ਟੱਕਰ ਹੋ ਗਈ। ਹਾਦਸੇ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ 'ਚ 5 ਕਾਲਜ ਵਿਦਿਆਰਥੀ ਸਨ, ਜੋ ਪੇਪਰ ਦੇਣ ਜਾ ਰਹੇ ਸਨ। ਹਾਦਸਾ ਭੰਡੂਰੀ ਕੋਲ ਕ੍ਰਿਸ਼ਨਾ ਹੋਟਲ ਦੇ ਬਾਹਰ ਹੋਇਆ। ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ 'ਚ ਗਈ ਅਤੇ ਹੋਰ ਕਾਰ ਨਾਲ ਟਕਰਾ ਗਈ। ਟੱਕਰ ਲੱਗਦੇ ਹੀ ਦੋਵੇਂ ਵਾਹਨ ਉਛਲ ਕੇ ਦੂਰ ਜਾ ਡਿੱਗੇ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਅਤੇ ਉਸ 'ਚ ਸਵਾਰ ਲੋਕ ਬਾਹਰ ਡਿੱਗ ਗਏ। ਰਾਹਗੀਰਾਂ ਨੇ ਤੁਰੰਤ ਬਚਾਅ ਮੁਹਿੰਮ ਚਲਾਉਂਦੇ ਹੋਏ ਪੁਲਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਾਦਮਾਲੀਆ ਹਾਟੀ ਦੇ ਸਰਕਾਰੀ ਹਸਪਤਾਲ 'ਚ ਭਿਜਵਾਇਆ। ਹਾਦਸੇ 'ਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜੋ ਕਾਲਜ ਵਿਦਿਆਰਥੀ ਸਨ ਅਤੇ ਪੇਪਰ ਦੇਣ ਜਾ ਰਹੇ ਸਨ। ਦੂਜੀ ਕਾਰ 'ਚ ਸਵਾਰ 2 ਲੋਕਾਂ ਦੀ ਵੀ ਮੌਤ ਹੋਈ ਹੈ। 7 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੰਗਾਮੇ ਕਾਰਨ ਨਹੀਂ ਚੱਲੀ ਸੰਸਦ, ਕਾਰਵਾਈ 2 ਵਜੇ ਤੱਕ ਮੁਲਤਵੀ
NEXT STORY