ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ ਦੇ ਤੁਕਮੀਰਪੁਰ ਇਲਾਕੇ 'ਚ ਅਧਿਆਪਕ ਦੀ ਕੁੱਟਮਾਰ ਦੇ ਕੁਝ ਦਿਨਾਂ ਬਾਅਦ ਇਕ ਵਿਦਿਆਰਥੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਮਾਤ 6ਵੀਂ ਵਿਚ ਪੜ੍ਹਨ ਵਾਲਾ ਵਿਦਿਆਰਥੀ ਹਿੰਦੀ ਦੀ ਪਾਠ ਪੁਸਤਕ ਲਿਆਉਣਾ ਭੁੱਲ ਗਿਆ ਸੀ, ਜਿਸ ਕਾਰਨ ਅਧਿਆਪਕ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਸ਼ਨੀਵਾਰ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਤੋਂ ਸੂਚਨਾ ਮਿਲੀ ਕਿ 12 ਸਾਲਾ ਇਕ ਮੁੰਡੇ ਨੂੰ ਦਾਖ਼ਲ ਕਰਾਇਆ ਗਿਆ ਹੈ, ਜਿਸ ਦੀ 7 ਅਗਸਤ ਨੂੰ ਅਧਿਆਪਕ ਨੇ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ- ਬਰੇਨ ਡੈੱਡ ਮਰੀਜ਼ ਦੇ ਸਰੀਰ 'ਚ ਟਰਾਂਸਪਲਾਂਟ ਕੀਤੀ ਗਈ ਸੂਰ ਦੀ ਕਿਡਨੀ, ਨਤੀਜਾ ਵੇਖ ਡਾਕਟਰ ਵੀ ਹੈਰਾਨ
ਉਨ੍ਹਾਂ ਨੇ ਦੱਸਿਆ ਕਿ ਮੁੰਡੇ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਿਆਲਪੁਰ ਥਾਣੇ ਵਿਚ ਸ਼ਨੀਵਾਰ ਨੂੰ ਦੋਸ਼ੀ ਸਾਦੁਲ ਹਸਨ ਖ਼ਿਲਾਫ ਆਈ. ਪੀ. ਸੀ. ਦੀ ਧਾਰਾ-341 (ਗਲਤ ਤਰੀਕੇ ਨਾਲ ਰੋਕਣ ਦੀ ਸਜ਼ਾ) ਅਤੇ 323 (ਜਾਣਬੁੱਝ ਸੱਟ ਪਹੁੰਚਾਉਣ ਦੀ ਸਜ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀਆਂ ਮੁਤਾਬਕ ਵਿਦਿਆਰਥੀ ਸਕੂਲ 'ਚ ਹਿੰਦੀ ਦੀ ਪਾਠ ਪੁਸਤਕ ਲਿਆਉਣਾ ਭੁੱਲ ਗਿਆ ਸੀ, ਜਿਸ ਨਾਲ ਅਧਿਆਪਕ ਨਾਰਾਜ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵਿਦਿਆਰਥੀ ਜਮਾਤ ਤੋਂ ਬਾਹਰ ਜਾ ਰਿਹਾ ਸੀ ਤਾਂ ਹਸਨ ਨੇ ਉਸ ਨੂੰ ਰੋਕ ਦਿੱਤਾ ਅਤੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ- ਦੁਖ਼ਦ: ਰਾਤ ਨੂੰ ਖਾਣਾ ਖਾਣ ਮਗਰੋਂ ਇਕੱਠਿਆਂ ਵਿਗੜੀ 9 ਮੈਂਬਰਾਂ ਦੀ ਸਿਹਤ, 3 ਮਾਸੂਮਾਂ ਨੇ ਤੋੜਿਆ ਦਮ
ਦੋਸ਼ੀ ਨੇ ਪੀੜਤ ਦੀ ਗਰਦਨ ਵੀ ਘੁੱਟ ਦਿੱਤੀ ਸੀ। ਘਟਨਾ ਮਗਰੋਂ ਜਦੋਂ ਵਿਦਿਆਰਥੀ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੇ ਪਿਤਾ ਪੁਲਸ ਕੋਲ ਪਹੁੰਚੇ। ਪੁਲਸ ਨੇ ਕਾਰਵਾਈ ਕਰਦਿਆਂ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮੁੰਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਗਾਹਕ ਨੂੰ ਚਿਕਨ 'ਚ ਮਿਲਿਆ ਮਰਿਆ ਚੂਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਨੇ 'ਭਾਰਤ ਜੋੜੋ' ਕੀਤਾ, PM ਮੋਦੀ 'ਭਾਰਤ ਤੋੜੋ' ਕਰ ਰਹੇ ਹਨ: ਖੜਗੇ
NEXT STORY