ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਬਾਲੰਦ ਪਿੰਡ 'ਚ ਖਾਣਾ ਖਾਣ ਨਾਲ 3 ਬੱਚਿਆਂ ਦੀ ਮੌਤ ਹੋ ਗਈ। ਜਦਕਿ 6 ਲੋਕਾਂ ਨੂੰ ਪੀ. ਜੀ. ਆਈ. ਅਤੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 15 ਅਗਸਤ ਦੀ ਸ਼ਾਮ ਨੂੰ ਦੋ ਭਰਾਵਾਂ ਦੇ ਪਰਿਵਾਰ ਨੇ ਮਿਲ ਕੇ ਖਾਣਾ ਖਾਧਾ ਸੀ, ਪਰਿਵਾਰ 'ਚ 9 ਮੈਂਬਰ ਸਨ। 16 ਅਗਸਤ ਦੀ ਸਵੇਰ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਲਟੀਆਂ ਹੋਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਅਤੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ 3 ਬੱਚਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮੁੰਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਗਾਹਕ ਨੂੰ ਚਿਕਨ 'ਚ ਮਿਲਿਆ ਮਰਿਆ ਚੂਹਾ
ਜਾਣਕਾਰੀ ਮੁਤਾਬਕ ਰੋਹਤਕ ਜ਼ਿਲ੍ਹੇ ਦੇ ਬਾਲੰਦ ਪਿੰਡ ਦੇ ਰਾਜੇਸ਼ ਅਤੇ ਰਾਕੇਸ਼ ਦੋ ਭਰਾ ਹਨ ਅਤੇ ਦੋਹਾਂ ਦਾ ਪਰਿਵਾਰ ਇਕੱਠਾ ਰਹਿੰਦਾ ਹੈ। ਰਾਜੇਸ਼ ਦੀਆਂ 4 ਧੀਆਂ ਹਨ, ਜਦਕਿ ਰਾਕੇਸ਼ ਦਾ ਇਕ ਪੁੱਤਰ ਹੈ। ਦੋਵੇਂ ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। 15 ਅਗਸਤ ਦੀ ਸ਼ਾਮ ਨੂੰ ਪਰਿਵਾਰ ਦੇ 9 ਮੈਂਬਰਾਂ ਨੇ ਮਿਲ ਕੇ ਇਕੱਠੇ ਰਾਤ ਦਾ ਖਾਣਾ ਖਾਧਾ, ਸਵੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਲਟੀਆਂ ਆਉਣ ਲੱਗੀਆਂ, ਜਿਸ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ 'ਚ ਰੋਹਤਕ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ। ਕੁਝ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ 3 ਬੱਚਿਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਬਰੇਨ ਡੈੱਡ ਮਰੀਜ਼ ਦੇ ਸਰੀਰ 'ਚ ਟਰਾਂਸਪਲਾਂਟ ਕੀਤੀ ਗਈ ਸੂਰ ਦੀ ਕਿਡਨੀ, ਨਤੀਜਾ ਵੇਖ ਡਾਕਟਰ ਵੀ ਹੈਰਾਨ
ਇਸ ਪੂਰੇ ਮਾਮਲੇ 'ਚ ਸ਼ਿਵਾਜੀ ਕਾਲੋਨੀ ਥਾਣਾ ਪੁਲਸ ਕਾਰਵਾਈ ਕਰ ਰਹੀ ਹੈ, ਫਿਲਹਾਲ ਮ੍ਰਿਤਕ ਬੱਚਿਆਂ ਦਾ ਪੀ.ਜੀ.ਆਈ 'ਚ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਪੂਰੇ ਪਰਿਵਾਰ ਵੱਲੋਂ ਖਾਧੇ ਗਏ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਸ ਨੂੰ ਸ਼ੱਕ ਹੈ ਕਿ ਭੋਜਨ ਵਿਚ ਕੋਈ ਜ਼ਹਿਰੀਲਾ ਪਦਾਰਥ ਹੋ ਸਕਦਾ ਹੈ ਜਾਂ ਕੋਈ ਅਜਿਹਾ ਜੀਵ ਜੋ ਜ਼ਹਿਰੀਲਾ ਹੈ, ਭੋਜਨ ਵਿਚ ਡਿੱਗਿਆ ਹੋ ਸਕਦਾ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ
NEXT STORY