ਅਲਵਰ- ਰਾਜਸਥਾਨ ਦੇ ਕੋਟਪੂਤਲੀ ਬਹਿਰੋੜ ਜ਼ਿਲ੍ਹੇ ਦੇ ਬਾਨਸੂਰ ਇਲਾਕੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲ ਟੀਚਰ ਨੇ 8ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ। ਵਿਦਿਆਰਥੀ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਵਿਗਿਆਨ ਦਾ ਹੋਮਵਰਕ ਦੂਜੀ ਨੋਟਬੁੱਕ 'ਚ ਕਰ ਲਿਆ ਸੀ। ਇਸ 'ਤੇ ਤਿੰਨ ਅਧਿਆਪਕਾਂ ਨੇ ਮਿਲ ਕੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ। ਵਿਦਿਆਰਥੀ ਦੇ ਸਰੀਰ 'ਤੇ 10 ਜਗ੍ਹਾ ਸੱਟਾਂ ਦੇ ਨਿਸ਼ਾਨ ਮਿਲੇ ਹਨ। ਕੁੱਟਮਾਰ ਦੌਰਾਨ ਵਿਦਿਆਰਥੀ ਰੋਂਦਾ ਰਿਹਾ ਅਤੇ ਟੀਚਰਾਂ ਅੱਗੇ ਗਿੜਗਿੜਾਉਂਦਾ ਰਿਹਾ ਪਰ ਬੇਰਹਿਮ ਅਧਿਆਪਕ ਉਸ ਨੂੰ ਕੁੱਟਦੇ ਰਹੇ। ਬਾਨਸੂਰ ਦਾ ਰਹਿਣ ਵਾਲਾ ਗੌਰਵ ਅੰਗਰੇਜ਼ੀ ਮੀਡੀਅਮ ਦੇ ਇਕ ਨਿੱਜੀ ਸਕੂਲ 'ਚ 8ਵੀਂ ਜਮਾਤ ਦਾ ਵਿਦਿਆਰਥੀ ਹੈ। ਗੌਰਵ ਦੇ ਪਿਤਾ ਮਹੇਂਦਰ ਸ਼ਰਮਾ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਵਿਗਿਆਨ ਬੁੱਕ ਗੁਆਚ ਗਈ ਸੀ। ਜਿਸ ਕਾਰਨ 2-3 ਦਿਨ ਦਾ ਹੋਮਵਰਕ ਪੈਂਡਿੰਗ ਹੋ ਗਿਆ ਸੀ। ਗੌਰਵ ਨੇ ਹੋਮਵਰਕ ਦੂਜੀ ਨੋਟਬੁੱਕ 'ਚ ਕਰ ਲਿਆ ਸੀ।
ਇਹ ਵੀ ਪੜ੍ਹੋ : ਰੇਪ ਦੇ ਬਦਲੇ ਰੇਪ! ਭੈਣ ਨਾਲ ਹੋਈ ਦਰਿੰਦਗੀ ਦਾ ਬਦਲਾ ਲੈਣ ਲਈ ਭਰਾ ਬਣਿਆ ਬਲਾਤਕਾਰੀ
ਜਦੋਂ ਸਕੂਲ ਟੀਚਰ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਗੌਰਵ ਦੀ ਕੁੱਟਮਾਰ ਕੀਤੀ। ਉਸ ਤੋਂ ਬਾਅਦ ਸਕੂਲ ਦੇ 2 ਹੋਰ ਅਧਿਆਪਕ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਗੌਰਵ ਨੂੰ ਕੁੱਟਿਆ। ਇੰਨਾ ਹੀ ਨਹੀਂ ਗੌਰਵ ਨੇ ਕਿਹਾ ਕਿ ਜਦੋਂ ਉਹ ਅਧਿਆਪਕਾਂ ਦੀ ਸ਼ਿਕਾਇਤ ਲੈ ਕੇ ਪ੍ਰਿੰਸੀਪਲ ਕੋਲ ਪਹੁੰਚਿਆ ਤਾਂ ਪ੍ਰਿੰਸੀਪਲ ਨੇ ਵੀ ਇਕ ਨਹੀਂ ਸੁਣੀ ਉਲਟਾ ਗੌਰਵ ਦੀ ਕੁੱਟਮਾਰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦੌਰਾਨ ਗੌਰਵ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਤੋਂ ਬਾਅਦ ਵੀ ਟੀਚਰ ਉਸ ਨੂੰ ਲੱਤਾਂ ਨਾਲ ਕੁੱਟਦੇ ਰਹੇ। ਇਸ ਦੌਰਾਨ ਗੌਰਵ ਦੇ ਗੋਢੇ, ਹੱਥ, ਚਿਹਰੇ, ਗਰਦਨ ਅਤੇ ਪਿੱਠ 'ਤੇ ਸੱਟ ਲੱਗੀ। ਗੌਰਵ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਸਰੀਰ 'ਤੇ 10 ਜਗ੍ਹਾ ਸੱਟ ਦੇ ਨਿਸ਼ਾਨ ਹਨ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਸਥਾਨਕ ਥਾਣੇ 'ਚ ਦਰਜ ਕਰਵਾਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਅਰੁਣ ਸਿੰਘ ਨੇ ਦੱਸਿਆ ਕਿ ਖੇਤਰ 'ਚ ਇਕ ਨਿੱਜੀ ਸਕੂਲਾਂ 'ਚ ਟੀਚਰ ਵਲੋਂ ਬੱਚਿਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਇਸ ਸੰਬੰਧ 'ਚ ਸਕੂਲ ਦੇ ਸਟਾਫ਼ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸ਼ਕਰਾਣੂ ਜਾਂ ਅੰਡੇ ਦਾਨ ਕਰਨ ਵਾਲੇ ਦਾ ਜਨਮ ਲੈਣ ਵਾਲੇ ਬੱਚੇ 'ਤੇ ਕੋਈ ਕਾਨੂੰਨੀ ਅਧਿਕਾਰ ਨਹੀਂ': ਹਾਈ ਕੋਰਟ
NEXT STORY