ਨਵੀਂ ਦਿੱਲੀ— ਮੋਦੀ ਸਰਕਾਰ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲੱਖ ਦਾਅਵੇ ਕਰ ਲਵੇ ਪਰ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਦੇਸ਼ 'ਚ ਇਕ ਜਗ੍ਹਾ ਅਜਿਹੀ ਵੀ ਹੈ, ਜਿੱਥੇ ਸਕੂਲ ਜਾਣ ਲਈ ਬੱਚਿਆਂ ਨੂੰ ਆਪਣੀ ਜ਼ਿੰਦਗੀ ਖਤਰੇ 'ਚ ਪਾਉਣੀ ਪੈ ਰਹੀ ਹੈ। ਅਸਾਮ ਤੋਂ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਛੋਟੇ-ਛੋਟੇ ਬੱਚੇ ਭਾਂਡਿਆਂ 'ਚ ਬੈਠਕ ਕੇ ਨਦੀ ਪਾਰ ਕਰਨ ਨੂੰ ਮਜ਼ਬੂਰ ਹਨ।
ਇਹ ਮਾਮਲਾ ਅਸਾਮ ਦੇ ਬਿਸ਼ਵਨਾਥ ਜ਼ਿਲੇ ਦਾ ਹੈ, ਜਿੱਥੇ 'ਤੇ ਸਰਕਾਰ ਨੇ ਸਕੂਲ ਤਾਂ ਬਣਾ ਦਿੱਤਾ ਪਰ ਉਥੇ ਪੁੱਜਣ ਦਾ ਕੋਈ ਰਸਤਾ ਨਹੀਂ ਹੈ। ਇਸ ਲਈ ਬੱਚੇ ਆਪਣੇ ਘਰਾਂ ਤੋਂ ਐਲੂਮੀਨੀਅਮ ਦਾ ਵੱਡਾ ਪਤੀਲਾ ਨਾਲ ਲਿਆਉਂਦੇ ਹਨ ਅਤੇ ਉਸ 'ਚ ਬੈਠ ਕੇ ਨਦੀ ਪਾਰ ਕਰਕੇ ਸਕੂਲ ਪੁੱਜਦੇ ਹਨ। ਸਭ ਤੋਂ ਪਹਿਲਾਂ ਬੱਚੇ ਵੱਡੇ ਪਤੀਲੇ 'ਚ ਬੈਠਦੇ ਹਨ ਅਤੇ ਨਦੀ ਪਾਰ ਕਰਦੇ ਹਨ ਅਤੇ ਫਿਰ ਉਸ ਹੀ ਪਤੀਲੇ ਦੇ ਸਹਾਰੇ ਨਦੀ ਪਾਰ ਵਾਪਸ ਘਰ ਆਉਂਦੇ ਹਨ।
ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਬੱਚੇ ਕਿਸ ਤਰ੍ਹਾਂ ਆਪਣੀ ਜਾਨ ਨੂੰ ਹਥੇਲੀ 'ਚ ਰੱਖ ਕੇ ਸਕੂਲ ਪੁੱਜਦੇ ਹਨ। ਐਲੂਮੀਨੀਅਮ ਦੇ ਭਾਂਡੇ 'ਚ ਬੈਠ ਕੇ ਨਦੀ ਪਾਰ ਕਰਨ ਵਾਲੇ ਕਰੀਬ 40 ਬੱਚੇ ਹਨ ਅਤੇ ਇਨ੍ਹਾਂ ਦੀ ਇਕ ਅਧਿਆਪਕ ਨਦੀ ਪਾਰ ਕਰਵਾਉਣ 'ਚ ਮਦਦ ਕਰਦੀ ਹੈ।

ਵੀਡੀਓ ਸਾਹਮਣੇ ਆਉਣ ਦੇ ਬਾਅਦ ਭਾਜਪਾ ਵਿਧਾਇਕ ਪ੍ਰਮੋਜ ਬੋਰਥਕੁਰ ਨੇ ਕਿਹਾ ਕਿ ਮੈਂ ਇਹ ਦੇਖ ਕੇ ਸ਼ਰਮਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਪੀ.ਡਬਲਿਊ.ਡੀ. ਦੀ ਇਕ ਵੀ ਸੜਕ ਨਹੀਂ ਹੈ। ਅਸੀਂ ਬੱਚਿਆਂ ਲਈ ਜ਼ਰੂਰ ਕਿਸ਼ਤੀ ਉਪਲਬਧ ਕਰਾਵਾਂਗੇ ਅਤੇ ਜ਼ਿਲਾ ਅਧਿਕਾਰੀ ਨਾਲ ਵੀ ਸਕੂਲ ਨੂੰ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰਨ ਲਈ ਕਹਾਂਗੇ।
ਕ੍ਰਿਸ਼ੀ ਭਵਨ ਦੀ ਦੂਜੀ ਮੰਜ਼ਿਲ 'ਤੇ ਲੱਗੀ ਅੱਗ
NEXT STORY