ਬਿਹਾਰ (ਭਾਸ਼ਾ)— ਬਿਹਾਰ ਦੇ ਕੈਮੁਰ ਜ਼ਿਲਾ ਦੇ ਕੁਦਰਾ ਥਾਣਾ ਖੇਤਰ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਪਖਾਨੇ 'ਚੋਂ ਇਕ 8ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਸਕੂਲ ਵਿਚ ਭੰਨ-ਤੋੜ ਕੀਤੀ ਅਤੇ ਜੀ. ਟੀ. ਰੋਡ ਜਾਮ ਕਰ ਦਿੱਤਾ। ਓਧਰ ਪੁਲਸ ਸੁਪਰਡੈਂਟ ਦਿਲਨਵਾਜ਼ ਅਹਿਮਦ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦਾ ਨਾਂ ਆਦਿਤਿਯ ਹੈ, ਜੋ ਕਿ ਕੁਦਰਾ ਥਾਣੇ ਦੇ ਅਧੀਨ ਭਟੌਲੀ ਪਿੰਡ ਵਾਸੀ ਮੁੰਨਾ ਰਾਏ ਦਾ ਪੁੱਤਰ ਸੀ। ਕੁਦਰਾ 'ਚ ਜੀ. ਟੀ. ਰੋਡ 'ਤੇ ਸਥਿਤ ਉਕਤ ਪ੍ਰਾਈਵੇਟ ਸਕੂਲ 'ਚ ਕੱਲ ਛੁੱਟੀ ਹੋਣ 'ਤੇ ਉੱਥੇ ਪੜ੍ਹ ਰਹੀ ਆਦਿਤਿਯ ਦੀ ਭੈਣ ਛਾਇਆ ਉਸ ਨੂੰ ਜਦੋਂ ਲੈਣ ਉਸ ਦੀ ਜਮਾਤ 'ਚ ਗਈ ਤਾਂ ਉਹ ਜਮਾਤ ਵਿਚ ਨਹੀਂ ਮਿਲਿਆ। ਉਸ ਦਾ ਬਸਤਾ ਜਮਾਤ 'ਚ ਡੈਸਕ 'ਤੇ ਪਿਆ ਸੀ। ਆਦਿਤਿਯ ਦੀ ਭੈਣ ਉਸ ਦੀ ਭਾਲ ਕਰਦੇ ਜਦੋਂ ਪਖਾਨੇ 'ਚ ਪਹੁੰਚੀ ਤਾਂ ਉਸ ਦੇ ਗਲੇ ਵਿਚ ਰੱਸੀ ਸੀ ਅਤੇ ਉਹ ਉੱਥੇ ਲੇਟਿਆ ਪਿਆ ਸੀ।
ਆਦਿਤਿਯ ਨੂੰ ਲੈ ਕੇ ਸਕੂਲ ਦੇ ਅਧਿਆਪਕ ਇਕ ਸਥਾਨਕ ਨਿੱਜੀ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਦੇ ਹੀ ਆਦਿਤਿਯ ਦੇ ਮਾਤਾ-ਪਿਤਾ ਅਤੇ ਪੁਲਸ ਹਸਪਤਾਲ ਪਹੁੰਚੇ। ਪੁਲਸ ਨੇ ਲਾਸ਼ ਦਾ ਕੈਮੂਰ ਜ਼ਿਲਾ ਹੈੱਡਕੁਆਰਟਰ ਸਥਿਤ ਭਭੂਆ ਸਥਿਤ ਸਦਰ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ। ਦਿਲਨਵਾਜ਼ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟਨਾ ਤੋਂ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਿਹਾਰ : 'ਠੀਕੇ ਤੋਂ ਹੈਂ ਨਿਤੀਸ਼ ਕੁਮਾਰ', ਰਾਜਦ ਨੇ ਕੀਤਾ ਪੋਸਟਰ ਨਾਲ ਪਲਟਵਾਰ
NEXT STORY