ਨਵੀਂ ਦਿੱਲੀ (ਏਜੰਸੀ) - ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਨੇ ਮੰਨਿਆ ਹੈ ਕਿ ਕਿ ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ ਤੇ ਉਸ ਨੂੰ ਹਰ ਸਾਲ 35 ਤੋਂ 40 ਜਹਾਜ਼ ਚਾਹੀਦੇ ਹਨ। 8 ਅਕਤੂਬਰ ਨੂੰ ‘ਹਵਾਈ ਸੈਨਾ ਦਿਵਸ’ ਤੋਂ ਪਹਿਲਾਂ ਸ਼ਨੀਵਾਰ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ ਸਿੰਘ ਵਿਰਕ ਬਣਿਆ ਏਅਰ ਫੋਰਸ ਦਾ ਅਫ਼ਸਰ
ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਵਿਕਸਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਅਤੇ ਮਿੱਥੇ ਸਮੇਂ ਅਨੁਸਾਰ ਪੂਰੀਆਂ ਹੋ ਜਾਂਦੀਆਂ ਹਨ ਤਾਂ ਸਥਿਤੀ ’ਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਲਈ ਨਿਰਧਾਰਤ ਡਿਲੀਵਰੀ ਸ਼ਡਿਊਲ ’ਚ ਲਗਾਤਾਰ ਦੇਰੀ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਤ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ-ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਲੋੜ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ’ਚ ਕਾਫ਼ੀ ਸੁਧਾਰ ਹੋ ਸਕਦਾ ਹੈ। ਏ. ਪੀ. ਸਿੰਘ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਲੜਾਕੂ ਜਹਾਜ਼ਾਂ ਦੇ ਸੌਦਿਆਂ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀ, ਉਹ ਨਹੀਂ ਹੋਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਲਈ ਵਿਦੇਸ਼ੀ ਸੋਮਿਆਂ ’ਤੇ ਨਿਰਭਰਤਾ ਘਟਾਉਣ ਲਈ ਠੋਸ ਫੈਸਲੇ ਲੈਣ ਦੀ ਲੋੜ ਹੈ। ਫਰਾਂਸ ਨਾਲ ਮਲਟੀ-ਰੋਲ ਕੰਬੈਟ ਏਅਰਕ੍ਰਾਫਟ ਸੌਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ’ਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਉਨ੍ਹਾਂ ਚੀਨ ਵੱਲੋਂ ਪਾਕਿ ਨੂੰ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ’ਤੇ ਵਿਕਸਤ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ’ਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਹਥਿਆਰ ਰੱਖੋ, 5 ਬੱਚੇ ਪੈਦਾ ਕਰੋ...': BJP MP ਦੀ ਹਿੰਦੂ ਨੌਜਵਾਨਾਂ ਨੂੰ ਅਪੀਲ
NEXT STORY