ਖਰਗੋਨ : ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਬੜਵਾਹ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਐਕਸੀਲੈਂਸ ਸਕੂਲ 'ਚ ਐੱਸ.ਡੀ.ਐੱਮ ਵਲੋਂ ਛਾਪਾਮਾਰੀ ਕਰ ਕੇ ਉਥੋਂ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਸਕੂਲ ਵਿੱਚੋਂ ਜਿਵੇਂ ਹੀ ਐੱਸ.ਡੀ.ਐੱਮ. ਬਾਹਰ ਨਿਕਲੇ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਸਕੂਲ ਦੇ ਵਿਦਿਆਰਥੀ ਵੀ ਤੁਰ ਪਏ। ਜਿਨ੍ਹਾਂ ਨੇ ਐੱਸ.ਡੀ.ਐੱਮ. ਦੀ ਗੱਡੀ ਦਾ 3 ਕਿਲੋਮੀਟਰ ਤਕ ਪਿੱਛਾ ਕੀਤਾ।
ਜਾਣਕਾਰੀ ਅਨੁਸਾਰ, ਜਦੋਂ ਐੱਸ.ਡੀ.ਐੱਮ. ਸੱਤਿਆਨਾਰਾਇਣ ਦੱਰੋਂ ਬੜਵਾਹ ਦੇ ਐਕਸੀਲੈਂਸ ਸਕੂਲ ਦਾ ਨਿਰੀਖਣ ਕਰਨ ਗਏ ਤਾਂ ਸਭ ਕੁਝ ਠੀਕ-ਠਾਕ ਜਾਪ ਰਿਹਾ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਅਧਿਆਪਕਾਂ ਨੇ ਐੱਸ.ਡੀ.ਐੱਮ. ਦੀ ਗੱਡੀ ਦੇਖੀ, ਉਹ ਕਲਾਸਾਂ ਵਿੱਚ ਪੜ੍ਹਾਉਣ ਲਈ ਆ ਗਏ, ਪਰ ਜਿਵੇਂ ਹੀ ਅਧਿਕਾਰੀ ਉੱਥੋਂ ਗਏ, ਉਹ ਵਾਪਸ ਚਲੇ ਗਏ। ਵਿਦਿਆਰਥੀਆਂ ਨੂੰ ਲੱਗਾ ਕਿ ਅਧਿਆਪਕਾਂ ਦੀ ਮੌਜੂਦਗੀ ਵਿੱਚ ਉਹ ਆਪਣੀਆਂ ਅਸਲ ਸਮੱਸਿਆਵਾਂ ਨਹੀਂ ਦੱਸ ਸਕਦੇ, ਇਸ ਲਈ ਉਨ੍ਹਾਂ ਨੇ ਐੱਸ.ਡੀ.ਐੱਮ. ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਤੱਕ ਪੈਦਲ ਮਾਰਚ ਕਰਨ ਦਾ ਫੈਸਲਾ ਕੀਤਾ।
ਐੱਸ.ਡੀ.ਐੱਮ. ਦਫ਼ਤਰ ਪਹੁੰਚ ਕੇ 11ਵੀਂ ਅਤੇ 12ਵੀਂ ਜਮਾਤ ਦੇ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਨਿਯਮਤ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਸਕੂਲ ਵਿੱਚ ਕੋਈ ਸਥਾਈ ਪ੍ਰਿੰਸੀਪਲ ਵੀ ਨਹੀਂ ਹੈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਦੇ ਹਾਲਾਤ ਨਾ ਸੁਧਰੇ ਤਾਂ ਉਹ ਚੌਰਾਹੇ (ਚੌਂਕ) 'ਤੇ ਬੈਠ ਕੇ ਪੜ੍ਹਾਈ ਕਰਨ ਲਈ ਮਜਬੂਰ ਹੋਣਗੇ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਐੱਸ.ਡੀ.ਐੱਮ. ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਸਕੂਲ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਐੱਸ.ਡੀ.ਐੱਮ. ਨੇ ਲਿਆ ਤੁਰੰਤ ਐਕਸ਼ਨ, 7 ਨੂੰ ਨੋਟਿਸ
ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਐੱਸ.ਡੀ.ਐੱਮ. ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਬਲਾਕ ਸਿੱਖਿਆ ਅਧਿਕਾਰੀ ਨਾਲ ਗੱਲ ਕਰਕੇ ਸੋਮਵਾਰ ਤੱਕ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ, 7 ਗੈਰ-ਹਾਜ਼ਰ ਅਧਿਆਪਕਾਂ ਅਤੇ ਬਾਬੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਜਾਅਲੀ ਹਸਤਾਖਰ ਮਾਮਲੇ ’ਚ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਨੂੰ ਮਿਲੀ ਜ਼ਮਾਨਤ
NEXT STORY