ਭੋਪਾਲ- ਹੋਣਹਾਰ ਵਿਦਿਆਰਥੀਆਂ ਨੂੰ ਸਕੂਟੀ ਦੇਣ ਦੀ ਪ੍ਰਕਿਰਿਆ ਨਾਲ ਜੁੜੀਆਂ ਕੁਝ ਅਫਵਾਹਾਂ ਦਰਮਿਆਨ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਅੱਜ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਕ ਸਕੂਟੀ ਦਿੱਤੀ ਜਾਵੇਗੀ। ਇਕ ਬਿਆਨ ਜਾਰੀ ਕਰਦਿਆਂ ਡਾ. ਯਾਦਵ ਨੇ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਪਸੰਦ ਮੁਤਾਬਕ ਇਲੈਕਟ੍ਰਿਕ ਜਾਂ ਪੈਟਰੋਲ ਨਾਲ ਚੱਲਣ ਵਾਲੀ ਸਕੂਟੀ ਦਿੱਤੀ ਜਾਵੇਗੀ।
ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਸੂਬਾ ਸਰਕਾਰ ਵੱਲੋਂ ਦਿੱਤੇ ਇਸ ਤੋਹਫ਼ੇ ਦਾ ਭਰਪੂਰ ਲਾਭ ਉਠਾਉਣਗੇ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ 'ਚ ਕੁਝ ਲੋਕਾਂ ਵੱਲੋਂ ਟੈਂਡਰ ਸਬੰਧੀ ਭੰਬਲਭੂਸਾ ਫੈਲਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਸੂਬਾ ਸਰਕਾਰ ਜਲਦ ਹੀ ਲੈਪਟਾਪ ਲਈ ਵੀ ਯੋਗ ਵਿਦਿਆਰਥੀਆਂ ਨੂੰ ਲੈਪਟਾਪ ਮੁਹੱਈਆ ਕਰਵਾਏਗੀ।
ਕੁੜੀ ਨੂੰ ਸਕੂਲ ਬੱਸ ਨੇ ਦਰੜਿਆ, ਹੋਈ ਦਰਦਨਾਕ ਮੌਤ
NEXT STORY