ਨਵੀਂ ਦਿੱਲੀ - ਕੋਵਿਡ-19 ਦੀ ਦੂਜੀ ਲਹਿਰ ਦੇ ਚੋਟੀ 'ਤੇ ਰਹਿਣ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁੱਝ ਜ਼ਿਲ੍ਹਿਆਂ ਵਿੱਚ ਨਦੀ ਤੋਂ ਲਾਸ਼ਾਂ ਕੱਢੇ ਜਾਣ ਤੋਂ ਬਾਅਦ ਸਰਕਾਰ ਦੁਆਰਾ ਕਰਾਏ ਗਏ ਇੱਕ ਅਧਿਐਨ ਵਿੱਚ ਗੰਗਾ ਦੇ ਪਾਣੀ ਵਿੱਚ ਕੋਰੋਨਾ ਵਾਇਰਸ ਦੇ ਕੋਈ ਅੰਸ਼ ਨਹੀਂ ਪਾਏ ਗਏ ਹਨ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਅਧਿਐਨ ਜਲ ਸ਼ਕਤੀ ਮੰਤਰਾਲਾ ਦੇ ਤਹਿਤ ਆਉਣ ਵਾਲੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੁਆਰਾ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐੱਸ.ਆਈ.ਆਰ.), ਇੰਡੀਅਨ ਇੰਸਟੀਚਿਊਟ ਆਫ ਟੋਸੀਕੋਲਾਜੀ ਰਿਸਰਚ (ਆਈ.ਆਈ.ਟੀ.ਆਰ.), ਲਖਨਊ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਸਹਿਯੋਗ ਨਾਲ ਕੀਤਾ ਗਿਆ।
ਇਹ ਵੀ ਪੜ੍ਹੋ- ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ 'ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ
ਸੂਤਰਾਂ ਨੇ ਕਿਹਾ ਕਿ ਅਧਿਐਨ ਦੋ ਪੜਾਅਵਾਂ ਵਿੱਚ ਕੀਤਾ ਗਿਆ ਜਿਸ ਵਿੱਚ ਕੰਨੌਜ, ਉਂਨਾਵ, ਕਾਨਪੁਰ, ਹਮੀਰਪੁਰ, ਇਲਾਹਾਬਾਦ, ਵਾਰਾਣਸੀ, ਬਲਵਾਨ, ਬਕਸਰ, ਗਾਜ਼ੀਪੁਰ, ਪਟਨਾ ਅਤੇ ਛਪਰਾ ਤੋਂ ਨਮੂਨੇ ਲਈ ਗਏ ਸਨ। ਸੂਤਰਾਂ ਨੇ ਕਿਹਾ ਕਿ ਇਕੱਠੇ ਕੀਤੇ ਗਏ ਨਮੂਨਿਆਂ ਵਿੱਚੋਂ ਕਿਸੇ ਵਿੱਚ ਵੀ ਸਾਰਸ-ਸੀ.ਓ.ਵੀ. 2 ਦੇ ਅੰਸ਼ ਨਹੀਂ ਮਿਲੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਹ ਮੰਤਰੀ ਪ੍ਰੀਸ਼ਦ ਦਾ ਨਹੀਂ, ‘ਸੱਤਾ ਦੀ ਭੁੱਖ ਦਾ ਵਾਧਾ’: ਕਾਂਗਰਸ
NEXT STORY