ਬਾਲੇਸ਼ਵਰ— ਭਾਰਤ ਨੇ ਅੱਜ ਓਡਿਸ਼ਾ ਕੰਢੇ ਕੋਲ ਇਕ ਸਮੁੰਦਰੀ ਫੌਜੀ ਬੇੜੇ ਤੋਂ ਪ੍ਰਮਾਣੂ ਸਮਰੱਥਾ ਵਾਲੀ ਧਨੁਸ਼ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਸ ਮਿਜ਼ਾਈਲ ਦੀ ਮਾਰ ਸਮਰੱਥਾ 350 ਕਿਲੋਮੀਟਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਪ੍ਰੀਖਣ ਸਵੇਰੇ ਕਰੀਬ 10.52 ਵਜੇ ਬੰਗਾਲ ਦੀ ਖਾੜੀ ਵਿਚ ਪਾਰਾਦੀਪ ਦੇ ਕੋਲ ਤਾਇਨਾਤ ਬੇੜੇ ਤੋਂ ਕੀਤਾ ਗਿਆ।
ਸੂਤਰਾਂ ਨੇ ਦੱਸਿਆ ਕਿ ਧਨੁਸ਼ ਮਿਜ਼ਾਈਲ 500 ਕਿ. ਗ੍ਰਾਮ ਪੇਲੋਡ ਨਾਲ ਲੈ ਕੇ ਜਾਣ ਅਤੇ ਜ਼ਮੀਨ ਤੇ ਸਮੁੰਦਰ ਵਿਚ ਆਪਣੇ ਟੀਚਿਆਂ ਨੂੰ ਵਿੰਨ੍ਹਣ 'ਚ ਸਮਰੱਥ ਹੈ। ਰੱਖਿਆ ਬਲਾਂ ਦੇ ਐੱਸ. ਐੱਫ. ਸੀ. ਨੇ ਇਸੇ ਪ੍ਰੀਖਣ ਨੂੰ ਅੰਜਾਮ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਸਮੁੰਦਰੀ ਫੌਜ ਦੀ ਐੱਸ. ਐੱਫ. ਸੀ. ਵਲੋਂ ਪ੍ਰੀਖਣ ਅਭਿਆਸ ਦੇ ਤਹਿਤ ਮਿਜ਼ਾਈਲ ਦਾ ਪ੍ਰਖੇਪਣ ਕੀਤਾ ਗਿਆ। ਮਿਜ਼ਾਈਲ ਪ੍ਰੀਖਣ ਨੂੰ ਪੂਰੀ ਤਰ੍ਹਾਂ ਸਫਲ ਕਰਾਰ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਣ ਦੇ ਦੌਰਾਨ ਮਿਸ਼ਨ ਦੇ ਸਾਰੇ ਉਦੇਸ਼ ਪੂਰੇ ਹੋਏ।
ਅਮਰੀਕੀ ਸੰਸਦ ਮੈਂਬਰ ਨੇ ਭਾਰਤ ਦੀ ਪਹਿਲੀ ਲੜਾਕੂ ਜਹਾਜ਼ ਦੀ ਪਾਇਲਟ ਨੂੰ ਦਿੱਤੀ ਵਧਾਈ
NEXT STORY