ਕੋਟਾ— ਇੱਥੇ ਇਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ 5 ਮਹੀਨੇ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ। ਪੁਲਸ ਅਨੁਸਾਰ 21 ਸਾਲਾ ਪੂਜਾ ਸਿੰਘ ਨੇ ਅਰਪਿਤ ਸ਼ਰਮਾ ਨਾਲ 5 ਮਹੀਨੇ ਪਹਿਲਾਂ ਲਵ ਮੈਰਿਜ ਕੀਤੀ ਸੀ। ਉਹ ਦੋਵੇਂ ਮਹਾਵੀਰ ਨਗਰ ਥਰਡ 'ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ। 13 ਮੈਰਚ ਨੂੰ ਅਚਾਨਕ ਅਰਪਿਤ ਬਿਨਾਂ ਕੁਝ ਦੱਸੇ ਘਰੋਂ ਕਿਤੇ ਚੱਲਾ ਗਿਆ। ਪਿੱਛਿਓਂ ਪੂਜਾ ਪਰੇਸ਼ਾਨ ਹੋ ਗਈ। ਅਰਪਿਤ ਦੀ ਗੁੰਮਸ਼ੁਦਗੀ ਦਰਜ ਕਰਵਾਉਣ ਪੂਜਾ ਵੀਰਵਾਰ ਦੀ ਸਵੇਰ ਪੁਲਸ ਥਾਣੇ ਗਈ ਸੀ ਪਰ ਪੁਲਸ ਨੇ ਕਿਹਾ ਕਿ ਜਦੋਂ ਤੱਕ ਉਸ ਦਾ ਆਈ.ਡੀ. ਪਰੂਫ ਜਾਂ ਕੋਈ ਪਛਾਣ ਦੀ ਚੀਜ਼ ਨਹੀਂ ਹੋਵੇਗੀ, ਉਦੋਂ ਤੱਕ ਰਿਪੋਰਟ ਦਰਜ ਨਹੀਂ ਹੋ ਸਕਦੀ। ਇਸ ਤੋਂ ਬਾਅਦ ਪੂਜਾ ਆਈ.ਡੀ. ਪਰੂਫ ਲੈਣ ਘਰ ਗਈ ਤਾਂ ਉੱਥੇ ਕੁਝ ਨਹੀਂ ਮਿਲਿਆ। ਪੂਜਾ ਨੂੰ ਉਦੋਂ ਪਤਾ ਲੱਗਾ ਕਿ ਅਰਪਿਤ ਜਾਣ ਤੋਂ ਪਹਿਲਾਂ ਸਾਰੇ ਆਈ.ਡੀ., ਫੋਟੋ, ਦਸਤਾਵੇਜ਼ ਸਾਰੀਆਂ ਪਛਾਣ ਦੀਆਂ ਚੀਜ਼ਾਂ ਆਪਣੇ ਨਾਲ ਲੈ ਗਿਆ ਹੈ। ਇਸੇ ਦਰਮਿਆਨ ਅਰਪਿਤ ਦੀ ਭੈਣ ਥਾਣੇ ਗਈ ਅਤੇ ਅਰਪਿਤ ਦੀ ਗੁੰਮਸ਼ੁਦਗੀ ਦਰਜ ਕਰਵਾ ਕੇ ਚੱਲੀ ਗਈ। ਸ਼ਾਮ ਨੂੰ ਵਾਪਸ ਪੂਜਾ ਥਾਣੇ ਗਈ ਤਾਂ ਪੁਲਸ ਨੇ ਉਸ ਨੂੰ ਉਹ ਗੁੰਮਸ਼ੁਦਗੀ ਰਿਪੋਰਟ ਦੇ ਦਿੱਤੀ। ਸ਼ਾਮ ਨੂੰ ਉਹ ਥਾਣੇ ਤੋਂ ਗਈ ਅਤੇ ਕੁਝ ਦੇਰ ਬਾਅਦ ਪੁਲਸ ਨੂੰ ਸੂਚਨਾ ਮਿਲੀ ਕਿ ਉਸ ਨੇ ਫਾਂਸੀ ਲਾ ਲਈ ਹੈ ਤਾਂ ਪੁਲਸ ਕਰਮਾਚਰੀਆਂ ਦੇ ਵੀ ਹੋਸ਼ ਉੱਡ ਗਏ। ਕਮਰੇ 'ਚ ਪੁਲਸ ਨੂੰ ਇਕ ਪੇਜ਼ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਪੂਜਾ ਨੇ ਲਿਖਿਆ,''ਤੇਰੇ ਬਿਨਾਂ ਸਭ ਕੁਝ ਭੁਲਾ ਦਿੱਤਾ ਅਤੇ ਅੱਜ ਤੂੰ ਸਵੇਰ ਤੋਂ ਗੱਲ ਨਹੀਂ ਕੀਤੀ, ਕਿਵੇਂ ਰਹਾਂ ਕੁਝ ਪਤਾ ਨਹੀਂ, ਤੂੰ ਕਿੱਦਾਂ ਹੈ? ਕਿਸੇ ਤੋਂ ਪੁੱਛ ਵੀ ਨਹੀਂ ਸਕਦੀ, ਸਾਰੀ ਮੇਰੀ ਗਲਤੀ ਦੱਸਦੇ ਹਨ।'' ਕੁਝ ਘੰਟਿਆਂ ਬਾਅਦ ਇਹ ਲਾਈਨਾਂ ਪ੍ਰੇਮ ਕਹਾਣੀ ਦਾ ਅੰਤ ਬਣ ਗਈਆਂ। ਨੋਟ 'ਚ ਇਕ ਜਗ੍ਹਾ ਲਿਖਿਆ ਹੈ,''ਮੇਰੀ ਗਲਤੀ ਹੈ ਕਿ ਮੈਂ ਤੈਨੂੰ ਪਿਆਰ ਕੀਤਾ, ਮੈਂ ਤਾਂ ਇਹੀ ਚਾਹਿਆ ਸੀ ਕਿ ਤੂੰ ਘਰ ਸਾਰਿਆਂ ਨੂੰ ਦੱਸ ਦੇਵੇਂ ਤਾਂ ਕਿ ਤੈਨੂੰ ਇਸ ਤਰ੍ਹਾਂ 2 ਥਾਂਵਾਂ 'ਤੇ ਪਰੇਸ਼ਾਨ ਨਾ ਹੋਣਾ ਪਵੇ।'' ਪੁਲਸ ਨੂੰ ਇਨ੍ਹਾਂ ਲਾਈਨਾਂ ਤੋਂ ਲੱਗ ਰਿਹਾ ਹੈ ਕਿ ਪੂਜਾ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਅਰਪਿਤ ਨੇ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਹੈ। ਲੜਕੀ ਦੇ ਪਿਤਾ ਬਾਬੂ ਸਿੰਘ ਨੇ ਕਿਹਾ ਕਿ ਪੂਜਾ ਨੇ ਸਾਡੀ ਮਰਜ਼ੀ ਦੇ ਬਿਆਨ ਕੋਰਟ 'ਚ ਅਰਪਿਤ ਨਾਲ ਵਿਆਹ ਕੀਤਾ ਸੀ। ਅਰਪਿਤ ਵਿਆਹ ਦੇ ਬਾਅਦ ਤੋਂ ਹੀ ਪੂਜਾ ਨੂੰ ਦਾਜ ਲਈ ਪਰੇਸ਼ਾਨ ਕਰ ਰਿਹਾ ਸੀ। ਪੂਜਾ ਨੂੰ ਘਰ ਦਾ ਕਾਫੀ ਸਾਰਾ ਸਾਮਾਨ ਵੀ ਪੂਜਾ ਦੇ ਪਰਿਵਾਰ ਨੇ ਲਿਆ ਕੇ ਦਿੱਤਾ ਸੀ। ਦੂਜੇ ਪਾਸੇ ਪੂਜਾ ਦੇ ਭਰਾ ਮੋਨੂੰ ਦਾ ਕਹਿਣਾ ਹੈ ਅਰਪਿਤ ਕਿਸੇ ਦੂਜੀ ਲੜਕੀ ਨਾਲ ਗੱਲ ਕਰਦਾ ਸੀ। ਇਸ ਦੀ ਭਣਕ ਪੂਜਾ ਨੂੰ ਲੱਗ ਗਈ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਦੂਜੇ ਪਾਸੇ ਪੁਲਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਦੀ ਰਿਪੋਰਟ 'ਤੇ ਉਸ ਦੇ ਪਤੀ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।
ਜਦੋਂ ਤੇਜ਼ ਰਫਤਾਰ ਬਣੀ ਭਿਆਨਕ ਹਾਦਸੇ ਦਾ ਕਾਰਨ, ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
NEXT STORY