ਨੈਸ਼ਨਲ ਡੈਸਕ- ਦੇਸ਼ ਦੇ ਕਈ ਹਿੱਸਿਆਂ 'ਚ ਇਨ੍ਹੀਂ ਦਿਨੀਂ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਉੱਤਰ-ਪੱਛਮੀ ਅਤੇ ਮੱਧ ਭਾਰਤ 'ਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ ਤਾਂ ਉਥੇ ਹੀ ਉੱਤਰ-ਪੂਰਬ ਭਾਰਤ, ਪੂਰਬੀ ਭਾਰਤ ਅਤੇ ਦੱਖਣੀ ਭਾਰਤ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਅਗਲੇ 6-7 ਦਿਨਾਂ ਤਕ ਉੱਤਰ-ਪੂਰਬ ਭਾਰਤ ਅਤੇ ਅੰਡੇਮਾਨ-ਨਿਕੌਬਾਰ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣੀ ਭਾਰਤ ਦੇ ਕੁਝ ਸੂਬਿਆਂ 'ਚ ਅਗਲੇ 3 ਦਿਨਾਂ ਤਕ ਭਾਰੀ ਮੀਂਹ ਦੇ ਨਾਲ ਹਨ੍ਹੇਰੀ-ਤੂਫ਼ਾਨ ਦਾ ਅਲਰਟ ਹੈ।
ਉੱਤਰ-ਪੂਰਬ ਭਾਰਤ 'ਚ ਲਗਾਤਾਰ ਮੀਂਹ ਦਾ ਸਿਲਸਿਲਾ
ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੂਰਾ 'ਚ 23 ਮਈ ਤਕ ਮੀਂਹ ਦਾ ਦੌਰ ਚੱਲੇਗਾ। ਅਸਾਮ-ਮਘੇਲਿਆ 'ਚ 22 ਅਤੇ 23 ਮਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ 'ਚ 23 ਮਈ ਤਕ ਭਾਰੀ ਮੀਂਹ ਪੈਣ ਦੇ ਆਸਾਰ ਹਨ। ਇਸਦੇ ਨਾਲ ਹੀ ਇਨ੍ਹਾਂ ਇਲਾਕਿਆਂ 'ਚ ਗਰਜ-ਚਮਕ ਦੇ ਨਾਲ 30-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਵੀ ਹੈ। ਅਜਿਹੇ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਹੈ।
ਇਹ ਵੀ ਪੜ੍ਹੋ- IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ
ਦੱਖਣੀ ਭਾਰਤ 'ਚ ਭਾਰੀ ਮੀਂਹ ਦੇ ਨਾਲ ਗੜੇਮਾਰੀ
ਤਾਮਿਲਨਾਡੂ, ਪੁੱਡੂਚੇਰੀ, ਕੇਰਲ, ਲਕਸ਼ਦੀਪ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ 19 ਮਈ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੱਟੀ ਕਰਨਾਟਕ, ਰਾਇਲਸੀਮਾ ਅਤੇ ਤੱਟੀ ਆਂਧਰਾ ਪ੍ਰਦੇਸ਼ 'ਚ ਗਰਜ-ਚਮਕ ਦੇ ਨਾਲ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਸਦੇ ਨਾਲ ਹੀ ਸਬ-ਹਿਮਾਲਿਆ ਪੱਛਮੀ ਬੰਗਾਲ ਅਤੇ ਸਿੱਕਮ 'ਚ 20 ਤੋਂ 23 ਮਈ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੰਡੇਮਾਨ ਅਤੇ ਨਿਕੌਬਾਰ ਦੀਪ ਸਮੂਹ 'ਚ ਪੂਰੇ ਹਫਤੇ ਮੀਂਹ ਪਵੇਗਾ। ਬਿਹਾਰ, ਝਾਰਖੰਡ ਅਤੇ ਓਡੀਸ਼ਾ 'ਚ ਵੀ ਕਈ ਦਿਨਾਂ ਤਕ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਭਾਰਤੀ ਮੌਸਮ ਵਿਭਾਗ ਨੇ ਝਾਰਖੰਡ 'ਚ 23 ਮਈ ਤਕ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਬਾਰਿਸ਼ ਦੇ ਨਾਲ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ, ਹਨ੍ਹੇਰੀ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਮਾਤਮ 'ਚ ਵਿਆਹ ਦੀਆਂ ਬਦਲੀਆਂ ਖੁਸ਼ੀਆਂ! ਕੰਟੇਨਰ 'ਚ ਜਾ ਵੱਜਾ ਬਾਰਾਤੀਆਂ ਨਾਲ ਭਰਿਆ ਟਰੱਕ, ਸੜਕ 'ਤੇ ਵਿਛੀਆਂ ਲਾਸ਼ਾਂ
ਸ਼ੁਭੇਂਦੂ ਅਧਿਕਾਰੀ ਦੇ PA ਦਾ ਕਾਤਲ ਯੂਪੀ ਤੋਂ ਗ੍ਰਿਫ਼ਤਾਰ ! ਸਾਹਮਣੇ ਆਈ ਸ਼ੂਟਰ ਦੀ ਪਹਿਲੀ ਤਸਵੀਰ
NEXT STORY