ਖੇਡ ਡੈਸਕ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਬੱਲੇਬਾਜ਼ ਸ਼ਿਖਰ ਧਵਨ ਇਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਆ ਗਏ ਹਨ। ਸੋਸ਼ਲ ਮੀਡੀਆ 'ਤੇ ਧਵਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਇਕ ਮਹਿਲਾ ਨਾਲ ਮੈਰਿਜ ਰਜਿਸਟ੍ਰੇਸ਼ਨ ਦਫ਼ਤਰ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਛਿੜ ਗਈ ਹੈ।
ਗੁਰੂਗ੍ਰਾਮ ਦੇ ਰਜਿਸਟਰਾਰ ਦਫ਼ਤਰ ਪਹੁੰਚੇ ਧਵਨ
ਦਰਅਸਲ, ਇਹ ਵਾਇਰਲ ਵੀਡੀਓ ਅਤੇ ਤਸਵੀਰਾਂ ਸ਼ਿਖਰ ਧਵਨ ਅਤੇ ਉਨ੍ਹਾਂ ਦੀ ਪਤਨੀ ਸੋਫੀ ਸ਼ਾਈਨ ਦੀ ਕੋਰਟ ਮੈਰਿਜ ਰਜਿਸਟ੍ਰੇਸ਼ਨ ਪ੍ਰਕਿਰਿਆ ਦੀਆਂ ਹਨ। ਦੋਵੇਂ ਹਾਲ ਹੀ 'ਚ ਗੁਰੂਗ੍ਰਾਮ ਦੇ ਰਜਿਸਟਰਾਰ ਦਫ਼ਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵਿਆਹ ਨਾਲ ਸਬੰਧਤ ਕਾਨੂੰਨੀ ਦਸਤਾਵੇਜ਼ਾਂ 'ਤੇ ਹਸਤਾਖਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਪ੍ਰਕਿਰਿਆ ਮਹਿਜ਼ 25 ਮਿੰਟਾਂ 'ਚ ਪੂਰੀ ਹੋ ਗਈ। ਇਸ ਦੌਰਾਨ ਸ਼ਿਖਰ ਧਵਨ ਨੀਲੀ ਟੀ-ਸ਼ਰਟ 'ਚ ਅਤੇ ਸੋਫੀ ਅਸਮਾਨੀ ਨੀਲੇ ਰੰਗ ਦੇ ਪਹਿਰਾਵੇ 'ਚ ਬਹੁਤ ਹੀ ਸਾਧਾਰਨ ਅੰਦਾਜ਼ 'ਚ ਦਿਖਾਈ ਦਿੱਤੇ।
ਦੋ ਮਹੀਨੇ ਪਹਿਲਾਂ ਹੋ ਚੁੱਕਾ ਹੈ ਵਿਆਹ
ਸੂਤਰਾਂ ਅਨੁਸਾਰ, ਸ਼ਿਖਰ ਧਵਨ ਅਤੇ ਸੋਫੀ ਸ਼ਾਈਨ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋ ਚੁੱਕਾ ਸੀ। ਉਨ੍ਹਾਂ ਨੇ 12 ਜਨਵਰੀ ਨੂੰ ਮੰਗਣੀ ਕੀਤੀ ਸੀ ਅਤੇ ਇਸ ਤੋਂ ਬਾਅਦ 21 ਫਰਵਰੀ ਨੂੰ ਵਿਆਹ ਦੀਆਂ ਰਸਮਾਂ ਨਿਭਾਈਆਂ ਸਨ। ਹੁਣ ਦੋਵਾਂ ਨੇ ਆਪਣੇ ਵਿਆਹ ਨੂੰ ਕਾਨੂੰਨੀ ਰੂਪ ਦੇਣ ਲਈ ਕੋਰਟ ਮੈਰਿਜ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਹੈ।
ਕੌਣ ਹੈ ਸੋਫੀ ਸ਼ਾਈਨ?
ਸੋਫੀ ਸ਼ਾਈਨ ਮੂਲ ਰੂਪ 'ਚ ਆਇਰਲੈਂਡ ਦੀ ਰਹਿਣ ਵਾਲੀ ਹੈ। ਉਹ ਮਾਰਕੀਟਿੰਗ ਅਤੇ ਮੈਨੇਜਮੈਂਟ ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਵਰਤਮਾਨ 'ਚ ਅਮਰੀਕਾ ਦੀ ਇਕ ਵਿੱਤੀ ਸੇਵਾ ਕੰਪਨੀ 'ਚ 'ਸੈਕਿੰਡ ਵਾਈਸ ਪ੍ਰੈਜ਼ੀਡੈਂਟ' ਦੇ ਅਹੁਦੇ 'ਤੇ ਤਾਇਨਾਤ ਹੈ। ਜਾਣਕਾਰੀ ਅਨੁਸਾਰ ਸ਼ਿਖਰ ਧਵਨ ਅਤੇ ਸੋਫੀ ਦੀ ਪਹਿਲੀ ਮੁਲਾਕਾਤ ਦੁਬਈ 'ਚ ਹੋਈ ਸੀ।
ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਨੂੰ ਧਵਨ ਦਾ ਤੀਜਾ ਵਿਆਹ ਦੱਸ ਰਹੇ ਹਨ, ਪਰ ਅਸਲ 'ਚ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਸ਼ਿਖਰ ਧਵਨ ਦਾ ਪਹਿਲਾ ਵਿਆਹ ਆਇਸ਼ਾ ਮੁਖਰਜੀ ਨਾਲ ਹੋਇਆ ਸੀ, ਜਿਨ੍ਹਾਂ ਨਾਲ ਸਾਲ 2023 'ਚ ਉਨ੍ਹਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਸੀ। ਧਵਨ ਦਾ ਪਹਿਲੀ ਪਤਨੀ ਤੋਂ ਇਕ ਬੇਟਾ ਜੋਰਾਵਰ ਵੀ ਹੈ।
IPL ਵਿਚਾਲੇ BCCI ਦੀ ਸਖ਼ਤੀ, ਸਾਰੇ ਖਿਡਾਰੀਆਂ ਲਈ ਨਵੇਂ ਨਿਯਮ ਜਾਰੀ
NEXT STORY