ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਬਾਅਦ ਤੋਂ ਤਿੰਨ ਸਾਲਾਂ ਦੌਰਾਨ ਕਈ ਵਾਰ ਬੰਦ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਲੰਬੇ ਸਮੇਂ ਤੱਕ 2 ਲਾਕਡਾਊਨ, ਇਨ੍ਹਾਂ ਸਾਰੇ ਕਾਰਨਾਂ ਕਰ ਕੇ ਰਾਜ ਵਿਚ ਇਕ ਗੰਭੀਰ ਮਾਨਸਿਕ ਸਿਹਤ ਸੰਕਟ ਪੈਦਾ ਹੋ ਗਿਆ ਹੈ ਅਤੇ ਇੱਥੇ ਖੁਦਕੁਸ਼ੀਆਂ ਦੇ ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ। ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੇ ਸਲਾਹਕਾਰ ਡਾ. ਨਰੇਸ਼ ਪੁਰੋਹਿਤ ਨੇ ਕਿਹਾ ਕਿ ਸਮਾਜਿਕ ਪੱਧਰ 'ਤੇ ਤਣਾਅ ਸੰਬੰਧੀ ਬੀਮਾਰੀਆਂ ਕਈ ਗੁਣਾ ਵਧ ਗਈਆਂ ਹਨ, ਜੋ ਜ਼ਿਆਦਾਤਰ ਨੌਜਵਾਨਾਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ : 34 ਲੋਕਾਂ ਦਾ ਕਾਤਲ 'ਸੀਰੀਅਲ ਕਿਲਰ' ਹੁਣ ਜੇਲ੍ਹ 'ਚ ਪੜ੍ਹ ਰਿਹੈ ਧਾਰਮਿਕ ਕਿਤਾਬਾਂ
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਹਾੜੇ ਮੌਕੇ ਇਸ ਖੇਤਰ ਵਿਚ ਖੁਦਕੁਸ਼ੀਆਂ ਦੇ ਮਾਮਲਿਆਂ ਦੀ ਵਧਦੀ ਗਿਣਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਜ਼ਿਆਦਾਤਰ ਖੁਦਕੁਸ਼ੀਆਂ ਪਰਿਵਾਰ ਅਤੇ ਵਿਆਹ ਦੇ ਮੁੱਦਿਆਂ, ਅਸਫ਼ਲ ਰਿਸ਼ਤਿਆਂ, ਮਾਨਸਿਕ ਕਾਰਨਾਂ ਕਰ ਕੇ ਹੋ ਰਹੀਆਂ ਹਨ। ਸਿਹਤ ਦੇ ਮੁੱਦੇ, ਬੇਰੁਜ਼ਗਾਰੀ, ਸਮਾਜਿਕ ਦਬਾਅ, ਬੇਰੁਜ਼ਗਾਰੀ ਅਤੇ ਜੀਵਨ ਦੀਆਂ ਕਈ ਹੋਰ ਅਸੁਰੱਖਿਆਵਾਂ ਵਰਗੇ ਕਾਰਨ ਵੀ ਇਸ ਵਿਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਫਾਹਾ ਲਾਉਣਾ, ਨਦੀਆਂ ਵਿਚ ਛਾਲ ਮਾਰਨਾ ਅਤੇ ਜ਼ਹਿਰ ਪੀਣਾ ਖ਼ੁਦਕੁਸ਼ੀ ਕਰਨ ਦੇ ਕੁਝ ਆਮ ਤਰੀਕੇ ਹਨ। ਪਿੰਡਾਂ ਵਿਚ ਅਕਸਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਕਸਰ ਔਰਤਾਂ ਖੁਦਕੁਸ਼ੀ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨੂੰ ਅੱਗ ਲਗਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਏਕਾਕੀ ਪਰਿਵਾਰ ਅਤੇ ਲਿਵ-ਇਨ ਰਿਲੇਸ਼ਨਸ਼ਿਪ ਕਾਰਨ ਨੌਜਵਾਨਾਂ ਦਾ ਸਮਾਜਿਕ ਤਾਣਾ-ਬਾਣਾ ਵਿਗੜ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
34 ਲੋਕਾਂ ਦਾ ਕਾਤਲ 'ਸੀਰੀਅਲ ਕਿਲਰ' ਹੁਣ ਜੇਲ੍ਹ 'ਚ ਪੜ੍ਹ ਰਿਹੈ ਧਾਰਮਿਕ ਕਿਤਾਬਾਂ
NEXT STORY