ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਬਾਰਡਰ ਥਾਣਾ ਖੇਤਰ ਦੇ ਬੇਹਟਾ ਹਾਜ਼ੀਪੁਰ-ਬੰਥਲਾ ਨਹਿਰ ਮਾਰਗ 'ਤੇ ਮੰਗਲਵਾਰ ਸਵੇਰੇ ਇਕ ਸੂਟਕੇਸ 'ਚੋਂ ਇਕ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਅਨੁਸਾਰ, ਔਰਤ ਦੀ ਉਮਰ ਕਰੀਬ 25 ਸਾਲ ਲੱਗਦੀ ਹੈ ਅਤੇ ਇਸ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਨੂੰ ਮਿਲੀ ਸੂਚਨਾ 'ਤੇ ਲੋਨੀ ਬਾਰਡਰ ਥਾਣੇ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਸੂਟਕੇਸ ਬਰਾਮਦ ਕੀਤਾ, ਜਿਸ 'ਚ ਔਰਤ ਦੀ ਲਾਸ਼ ਸੀ।
ਇਹ ਵੀ ਪੜ੍ਹੋ : ਹੁਣ ਆਸਾਨ ਨਹੀਂ Love Marriage, ਬਦਲੇ ਕਾਨੂੰਨ... ਕੋਰਟ ਮੈਰਿਜ ਤੋਂ ਪਹਿਲਾਂ ਕਰਨਾ ਪਵੇਗਾ ਇਹ ਜ਼ਰੂਰੀ ਕੰਮ
ਸਹਾਇਕ ਪੁਲਸ ਕਮਿਸ਼ਨਰ ਅਜੇ ਕੁਮਾਰ ਸਿੰਘ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕਾ ਹਿੰਦੂ ਭਾਈਚਾਰੇ ਤੋਂ ਸੀ, ਕਿਉਂਕਿ ਉਸ ਨੇ ਪੈਰਾਂ 'ਚ ਬਿਛੂਏ ਪਾ ਰੱਖੇ ਸਨ ਅਤੇ ਉਸ ਨੇ ਸਿੰਦੂਰ ਲਗਾਇਆ ਹੋਇਆ ਸੀ। ਸਿੰਘ ਨੇ ਕਿਹਾ,''ਉਸ ਦੀ ਨੱਕ 'ਚੋਂ ਖੂਨ ਵਗਣ ਦੇ ਨਿਸ਼ਾਨ ਦਿੱਸੇ ਪਰ ਸਰੀਰ 'ਤੇ ਕੋਈ ਬਾਹਰੀ ਸੱਟ ਨਹੀਂ ਦੇਖੀ ਗਈ।'' ਉਨ੍ਹਾਂ ਅਨੁਸਾਰ, ਜ਼ਰੂਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨ ਦਾ ਪਤਾ ਲੱਗ ਸਕੇਗਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Heatwave Red Alert: ਅਗਲੇ 3 ਦਿਨ ਭਿਆਨਕ ਗਰਮੀ ਦਾ ਰੈੱਡ ਅਲਰਟ, ਹਫ਼ਤੇ ਦੇ ਅੰਤ 'ਚ ਪੈ ਸਕਦੇ ਮੀਂਹ
NEXT STORY