ਗਾਜ਼ੀਪੁਰ— ਕਿਸਾਨ ਅੰਦੋਲਨ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ 65 ਦਿਨਾਂ ਤੋਂ ਡਟੇ ਹੋਏ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਯਾਨੀ ਕਿ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕਰਨ ਲਈ ਗਾਜ਼ੀਪੁਰ ਸਰਹੱਦ ਪੁੱਜੇ। ਸੁਖਬੀਰ ਬਾਦਲ ਨੇ ਰਾਕੇਸ਼ ਟਿਕੈਤ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਜਲ ਵੀ ਰਾਕੇਸ਼ ਨੂੰ ਛਕਾਇਆ। ਉਨ੍ਹਾਂ ਨੇ ਸਮੂਹ ਕਿਸਾਨ ਵੀਰਾਂ ਦੇ ਇਸ ਕਿਸਾਨੀ ਅੰਦੋਲਨ ਲਈ ਹੌਸਲਾ ਅਫਜ਼ਾਈ ਵੀ ਕੀਤੀ। ਸੁਖਬੀਰ ਨੇ ਰਾਕੇਸ਼ ਟਿਕੈਤ ਨੂੰ ਗਲਵਕੜੀ ਪਾਈ।
ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਮੁੜ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ ਨੇ ਬੰਨ੍ਹੀ ‘ਕੇਸਰੀ ਪੱਗ’, ਦਿੱਤਾ ਖ਼ਾਸ ਸੁਨੇਹਾ
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਅਤੇ ਭਾਜਪਾ ਸਰਕਾਰ ਦੇ ਗੈਰ-ਲੋਕਤੰਤਰੀ ਰਵੱਈਏ ਨੂੰ ਵੇਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਦਿੱਲੀ ਦੇ ਗਾਜ਼ੀਪੁਰ ਸਰਹੱਦ ’ਤੇ ਪੁੱਜਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਸਾਰੇ ਕਿਸਾਨ ਇਕਜੁੱਟ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉਠ ਕੇ ਕਿਸਾਨਾਂ ਦੇ ਹੱਕ ਵਿਚ ਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮਨ ਦੀ ਗੱਲ ਸੁਣਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ
ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਕੱਢੀ ਗਈ ਸੀ। ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਟਰੈਕਟਰਾਂ ਨਾਲ ਦਾਖ਼ਲ ਹੋ ਗਏ ਸਨ। ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ ਹੋਈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਦਾ ਮਨੋਬਲ ਟੁੱਟ ਗਿਆ ਅਤੇ ਉਹ ਗਿ੍ਰਫ਼ਤਾਰੀ ਦੇ ਡਰ ਤੋਂ ਆਪਣੀ-ਆਪਣੀਆਂ ਥਾਵਾਂ ’ਤੇ ਪਰਤਣ ਲੱਗੇ। ਇਨ੍ਹਾਂ ਹਿੰਸਕ ਝੜਪਾਂ ਮਗਰੋਂ ਸਿੰਘੂ, ਟਿਕਰੀ ਤੋਂ ਇਲਾਵਾ ਗਾਜ਼ੀਪੁਰ ਸਰਹੱਦ ’ਤੇ ਵੀ ਪੁਲਸ ਫੋਰਸ ਵਧਾ ਦਿੱਤੀ ਗਈ। ਇਸ ਗੱਲ ਦਾ ਫ਼ਾਇਦਾ ਚੁੱਕ ਕੇ ਉਤਰ ਪ੍ਰਦੇਸ਼ ਸਰਕਾਰ ਨੇ ਵੀ ਕਿਸਾਨਾਂ ਨੂੰ ਖਦੇੜਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ। ਵੀਰਵਾਰ ਸਵੇਰ ਤੋਂ ਹੀ ਗਾਜੀਪੁਰ ਸਰਹੱਦ ’ਤੇ ਪੁਲਸ ਫੋਰਸ ਅਚਾਨਕ ਵੱਧ ਗਈ।
ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'
ਅਜਿਹਾ ਮਾਹੌਲ ਬਣਦਾ ਵੇਖ ਕੇ ਰਾਕੇਸ਼ ਟਿਕੈਤ ਫੁਟ-ਫੁਟ ਕੇ ਰੋਣ ਲੱਗੇ। ਰਾਕੇਸ਼ ਦੇ ਹੰਝੂਆਂ ਨੇ ਅਚਾਨਕ ਹੀ ਪੂਰਾ ਮਾਹੌਲ ਬਦਲ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਵੱਡੀ ਗਿਣਤੀ ’ਚ ਕਿਸਾਨ ਟਿਕੈਤ ਦੇ ਸਮਰਥਨ ਵਿਚ ਆ ਰਹੇ ਹਨ।
ਇਹ ਵੀ ਪੜ੍ਹੋ: ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਤੇਜ਼, ਵੱਡੀ ਗਿਣਤੀ ’ਚ ਜੁੱਟੇ ਕਿਸਾਨ
ਰਾਘਵ ਚੱਢਾ ਨੇ CM ਅਮਰਿੰਦਰ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਪੰਜਾਬ ਪੁਲਸ ਦੀ ਸੁਰੱਖਿਆ ਮੰਗੀ
NEXT STORY