ਨਵੀਂ ਦਿੱਲੀ - ਭਾਰਤ ਆਪਣੀ ਫੌਜੀ ਤਾਕਤ ਵਧਾਉਣ ਲਈ ਸੁਖੋਈ ਐੱਮ30 ਲੜਾਕੂ ਜਹਾਜ਼ਾਂ ’ਚ ਰੂਸ ਦੀਆਂ ਲੰਬੀ ਦੂਰੀ ਦੀਆਂ ਸ਼ਕਤੀਸ਼ਾਲੀ ਆਰ. ਵੀ. ਵੀ. -ਬੀ. ਡੀ. ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਫਿੱਟ ਕਰੇਗਾ।
ਇਸ ਪ੍ਰਸਤਾਵ ਨੂੰ ਡੀ. ਏ. ਸੀ. ਦੀ ਮੀਟਿੰਗ ’ਚ ਮਨਜ਼ੂਰੀ ਮਿਲਣ ਦੀ ਉਮੀਦ ਹੈ। ਭਾਰਤ ਐਸਟ੍ਰਾ ਮਿਜ਼ਾਈਲ ਤੇ ਫਰਾਂਸ ਦੀਆਂ ਮੇਤੇਓਰ ਮਿਜ਼ਾਈਲਾਂ ਦੇ ਨਵੇਂ ਰੂਪਾਂ ਨਾਲ ਆਪਣੀਆਂ ਹਵਾਈ ਹਮਲੇ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ।
ਲੱਗਭਗ 300 ਕਿਲੋਮੀਟਰ ਦੂਰ ਤਕ ਦੁਸ਼ਮਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੋਵੇਗਾ। ਇਹ ਮਿਜ਼ਾਈਲਾਂ ਬਹੁਤ ਤੇਜ਼ ਰਫ਼ਤਾਰ ਨਾਲ ਦੁਸ਼ਮਣ ਦੇ ਮੁੱਖ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਦੱਸੀਆਂ ਜਾਂਦੀਆਂ ਹਨ। ਐੱਸ. ਯੂ. -30 ਐੱਮ. ਕੇ. ਆਈ. ਦੀ ਅਪਗ੍ਰੇਡੇਸ਼ਨ, ਏ. ਐੱਲ. -31 ਇੰਜਣਾਂ ਦੀ ਓਵਰਹਾਲਿੰਗ ਤੇ ਐੱਚ. ਏ. ਐੱਲ. ਤੋਂ ਇਕ ਸੰਭਾਵੀ ਏ. ਐੱਲ. ਐੱਟ. ਮਾਰਕ-3 ਦੇ ਆਰਡਰ ਨਾਲ ਵੀ ਭਾਰਤੀ ਰੱਖਿਆ ਸਮਰੱਥਾ ’ਚ ਵਾਧਾ ਹੋਣ ਦੀ ਉਮੀਦ ਹੈ।
ਪੁਤਿਨ ਦੇ ਭਾਰਤ ਦੌਰੇ ਤੋਂ ਪਹਿਲਾਂ ਅਹਿਮ ਰੱਖਿਆ ਪ੍ਰਸਤਾਵ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਲਈ ਭਾਰਤ ਆਉਣ ਤੋਂ ਕੁਝ ਦਿਨ ਪਹਿਲਾਂ ਰੱਖਿਆ ਮੰਤਰਾਲਾ ਇਸ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ, ਜਿੱਥੇ ਭਾਰਤ ਤੇ ਰੂਸ ਦਰਮਿਆਨ ਕਈ ਮੁੱਖ ਰੱਖਿਆ ਸਮਝੌਤਿਆਂ ਤੇ ਸਹਿਯੋਗ ਵਾਲੇ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।
PM ਮੋਦੀ ਦਾ ਨਵਾਂ ਰਿਕਾਰਡ: BookMyShow 'ਤੇ 1 ਘੰਟੇ 'ਚ ਹਾਊਸਫੁਲ ਹੋਇਆ ਪ੍ਰੋਗਰਾਮ, 42,000 ਵੇਟਿੰਗ ਲਿਸਟ 'ਚ
NEXT STORY