ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਦੀ ਅਧਿਕਾਰੀ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਰੱਖਿਆ ਖੇਤਰ ’ਚ ਨਵਾਂ ਇਤਿਹਾਸ ਰਚਿਆ ਹੈ। ਉਹ ਭਾਰਤੀ ਰੱਖਿਆ ਫੋਰਸਾਂ ਚ ਏਅਰ ਵਾਈਸ ਮਾਰਸ਼ਲ ਜਾਂ ਇਸ ਦੇ ਬਰਾਬਰ ਦਾ ਦਰਜਾ ਹਾਸਲ ਕਰਨ ਵਾਲੀ ਪਹਿਲੀ ਗੈਰ-ਚਕਿਤਸਾ ਮਹਿਲਾ ਅਧਿਕਾਰੀ ਬਣ ਗਈ ਹੈ। ਮੰਗਲਵਾਰ ਉਸ ਨੇ ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ ਆਫ਼ ਏਅਰ ਸਟਾਫ਼ (ਸਿੱਖਿਆ) ਦਾ ਅਹੁਦਾ ਸੰਭਾਲਿਆ।
ਸ਼ਕਤੀ ਸ਼ਰਮਾ ਦੀ ਪ੍ਰਾਪਤੀ ਭਾਰਤੀ ਹਥਿਆਰਬੰਦ ਫੋਰਸਾਂ ’ਚ ਔਰਤਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ। 3 ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ’ਚ ਸ਼ਕਤੀ ਨੇ ਹਵਾਈ ਫੌਜ ’ਚ ਕਈ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਤੇ ਸਿੱਖਿਆ, ਸਿਖਲਾਈ ਤੇ ਰੱਖਿਆ ਨਾਲ ਸਬੰਧਤ ਕਈ ਸੰਸਥਾਗਤ ਪਹਿਲਕਦਮੀਆਂ ’ਚ ਯੋਗਦਾਨ ਪਾਇਆ।
ਏਅਰ ਵਾਈਸ ਮਾਰਸ਼ਲ ਸ਼ਕਤੀ ਨੂੰ 18 ਜੂਨ, 1994 ਨੂੰ ਭਾਰਤੀ ਹਵਾਈ ਫੌਜ ਦੀ ਸਿੱਖਿਆ ਸ਼ਾਖਾ ’ਚ ਕਮਿਸ਼ਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ਨੇ ਸਿਖਲਾਈ ਸੰਸਥਾਵਾਂ, ਫੀਲਡ ਸਟੇਸ਼ਨ, ਕਮਾਂਡ ਹੈੱਡਕੁਆਰਟਰ ਅਤੇ ਏਅਰ ਹੈੱਡਕੁਆਰਟਰ ਸਮੇਤ ਵੱਖ-ਵੱਖ ਮੁੱਖ ਅਹੁਦਿਆਂ ’ਤੇ ਜ਼ਿੰਮੇਵਾਰੀਆਂ ਸੰਭਾਲੀਆਂ। ਆਪਣੇ ਲੰਬੇ ਕਰੀਅਰ ਦੌਰਾਨ ਉਸ ਨੇ ਸਿੱਖਿਆ ਤੇ ਰੱਖਿਆ ਦਰਮਿਅਾਨ ਸਹਿਯੋਗ ਵਧਾਉਣ ਲਈ ਵੀ ਕੰਮ ਕੀਤਾ।
ਮੋਹਨ ਸਰਕਾਰ ਦਾ ਵੱਡਾ ਫ਼ੈਸਲਾ, ਰਾਜੀਵ ਗਾਂਧੀ ਯੂਨੀਵਰਸਿਟੀ ਦਾ ਬਦਲਿਆ ਨਾਂ
NEXT STORY