ਊਨਾ– ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁਖਰਾਮ ਚੌਧਰੀ ਐਤਵਾਰ ਨੂੰ ਮਾਤਾ ਚਿੰਤਪੂਰਨੀ ਮੰਦਰ ’ਚ ਨਤਮਸਤਕ ਹੋਏ ਅਤੇ ਮਾਂ ਛਿੰਨਮਸਤਿਕਾ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮੰਦਰ ਪ੍ਰਸ਼ਾਸਨ ਦੁਆਰਾ ਸੁਖਰਾਮ ਚੌਧਰੀ ਨੂੰ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਰਾਮ ਚੌਧਰੀ ਨੇ ਮੰਡੀ ਲੋਕ ਸਭਾ ਅਤੇ ਤਿੰਨ ਵਿਧਾਨ ਸਭਾ ਖੇਤਰਾਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ। ਸੁਖਰਾਮ ਚੌਧਰੀ ਨੇ ਕਿਹਾ ਕਿ ਜੈਰਾਮ ਸਰਕਾਰ ਦੁਆਰਾ ਚਾਰ ਸਾਲਾਂ ’ਚ ਕੀਤੇ ਗਏ ਵਿਕਾਸ ਕੰਮਾਂ ਦੇ ਦਮ ’ਤੇ ਭਾਜਪਾ 2022 ’ਚ ਸਰਕਾਰ ਨੂੰ ਦੁਬਾਰਾ ਲਿਆਉਣ ’ਚ ਕਾਮਯਾਬ ਹੋਵੇਗੀ।
ਐਤਵਾਰ ਸਵੇਰੇ ਹਿਮਾਚਲ ਸਰਕਾਰ ’ਚ ਊਰਜਾ ਮੰਤਰੀ ਸੁਖਰਾਮ ਚੌਧਰੀ ਨੇ ਮਾਤਾ ਚਿੰਤਪੂਰਨੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕੀਤੇ। ਬਾਰੀਦਾਰ ਸਭਾ ਦੇ ਪ੍ਰਧਾਨ ਅਤੇ ਮੁੱਖ ਪੁਜਾਰੀ ਰਵਿੰਦਰ ਛਿੰਦਾ ਨੇ ਉਨ੍ਹਾਂ ਦੀ ਹਾਜ਼ਰੀ ਮਾਂ ਦੇ ਚਰਨਾਂ ’ਚ ਲਗਵਾਈ। ਮੰਦਰ ਦੇ ਰਿਟਾਇਰ ਅਧਿਕਾਰੀ ਰੋਹਿਤ ਜਾਲਟਾ ਨੇ ਸੁਖਰਾਮ ਚੌਧਰੀ ਨੂੰ ਮਾਂ ਦੀ ਫੋਟੋ ਅਤੇ ਚੁੰਨੀ ਭੇਂਟ ਕੀਤੀ। ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਊਰਜਾ ਮੰਤਰੀ ਸੁਖਰਾਮ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਿਮਾਚਲ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਭਾਜਪਾ ਦੀ ਜਿੱਤ ਤੈਅ ਹੈ। ਭਾਜਪਾ ਸਰਕਾਰ ਨੇ ਚਾਰ ਸਾਲਾਂ ਦੇ ਕਾਰਜਕਾਲ ’ਚ ਜੋ ਵਿਕਾਸ ਕੰਮ ਕੀਤੇ ਹਨ ਉਨ੍ਹਾਂ ਦੇ ਆਧਾਰ ’ਤੇ ਜਨਤਾ ਉਨ੍ਹਾਂ ਨੂੰ ਇਨ੍ਹਾਂ ਚੋਣਾਂ ’ਚ ਜਿੱਤ ਦਿਵਾਏਗੀ ਅੇਤ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਭਾਜਪਾ ਦੀ ਸਰਕਾਰ ਦੁਬਾਰਾ ਬਣੇਗੀ।
ਭਵਾਨੀਪੁਰ ਸੀਟ ’ਤੇ ਮਮਤਾ ਦੀ ਜਿੱਤ, BJP ਉਮੀਦਵਾਰ ਪਿ੍ਰਅੰਕਾ ਬੋਲੀ- ‘ਇਸ ਖੇਡ ’ਚ ਮੈਨ ਆਫ਼ ਦਿ ਮੈਚ ਮੈਂ ਹਾਂ’
NEXT STORY