ਨਵੀਂ ਦਿੱਲੀ— ਸੁਪਰੀਮ ਕੋਰਟ 'ਚ ਅੱਜ ਯਾਨੀ 5 ਸਤੰਬਰ ਨੂੰ ਫਿਰ ਇਕ ਵਾਰ ਇਤਿਹਾਸ ਦੁਹਰਾਇਆ ਜਾਵੇਗਾ। ਜਦੋਂ ਸਾਰੀਆਂ ਮਹਿਲਾ ਜੱਜਾਂ, ਜਿਨ੍ਹਾਂ 'ਚ ਜਸਟਿਸ ਆਰ. ਬਾਨੂਮਤੀ ਅਤੇ ਜਸਟਿਸ ਇੰਦਰਾ ਬੈਨਰਜ਼ੀ ਸ਼ਾਮਿਲ ਹਨ, ਸੁਪਰੀਮ ਕੋਰਟ 'ਚ ਕੇਸ ਦੀ ਸੁਣਵਾਈ ਕਰਨਗੀਆਂ। ਇਸ ਤੋਂ ਪਹਿਲਾਂ 2013 'ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਸਿਰਫ ਔਰਤ ਜੱਜਾਂ ਨੇ ਹੀ ਕਿਸੇ ਕੇਸ ਦੀ ਸੁਣਵਾਈ ਕੀਤੀ ਸੀ, ਜਿਸ 'ਚ ਜੱਜ ਗਿਆਨ ਸੁਧਾ ਅਤੇ ਰੰਜਨਾ ਪ੍ਰਕਾਸ਼ ਦੇਸਾਈ ਸ਼ਾਮਿਲ ਸਨ।

ਬੈਨਰਜੀ ਵਲੋਂ ਅਗਸਤ ਮਹੀਨੇ 'ਚ ਜਸਟਿਸ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸੁਪਰੀਮ ਕੋਰਟ 'ਚ ਸਿਰਫ ਮਹਿਲਾ ਜੱਜ ਹੀ ਕਿਸੇ ਕੇਸ ਦੀ ਸੁਣਵਾਈ ਕਰਨਗੀਆਂ। ਬੈਨਰਜੀ ਆਜ਼ਾਦੀ ਤੋਂ ਬਾਅਦ ਅਜਿਹੀ ਅੱਠਵੀਂ ਜੱਜ ਹੈ। ਜਿਸ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੱਕੀ ਹੈ।

ਅਗਸਤ 'ਚ ਨਿਆਂ ਮੂਰਤੀ ਬੈਨਰਜੀ ਦੇ ਸਹੁੰ ਚੁੱਕੇ ਜਾਣ ਦੇ ਨਾਲ ਹੀ ਉੱਚਤਮ ਅਦਾਲਤ ਦੇ ਇਤਿਹਾਸ 'ਚ ਪਹਿਲੀ ਵਾਰ ਤਿੰਨ ਮਹਿਲਾ ਜੱਜ ਹਨ। ਆਜ਼ਾਦੀ ਤੋਂ ਬਾਅਦ ਤੋਂ ਉੱਚ ਅਦਾਲਤ 'ਚ ਉਹ ਅਠਵੀਂ ਮਹਿਲਾ ਜੱਜ ਹਨ। ਉਨ੍ਹਾਂ ਨੂੰ 13 ਅਗਸਤ 2014 ਨੂੰ ਉੱਚ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸੁਜਾਤਾ ਮਨੋਹਰ, ਰੂਮਾ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਪ੍ਰਕਾਸ਼ ਦੇਸਾਈ, ਆਰ ਭਾਨੁਮਤੀ, ਇੰਦੁ ਮਲਹੋਤਰਾ ਅਤੇ ਫਿਰ ਹਾਲ 'ਚ ਇੰਦਰਾ ਬੈਨਰਜੀ ਉੱਚਤਮ ਅਦਾਲਤ 'ਚ ਜੱਜ ਨਿਯੁਕਤ ਹੋਈ।

ਚੋਰ ਹੋਣ ਦੇ ਸ਼ੱਕ 'ਚ ਨਾਬਾਲਗ ਦੀ ਕੁੱਟ-ਕੁੱਟ ਦੇ ਹੱਤਿਆ
NEXT STORY