ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਇਕ ਫਿਲਮ ਨੂੰ 2 ਸੂਬਿਆਂ ਦੇ ਕੁਝ ਜ਼ਿਲਿਆਂ ਵਿਚ ਪ੍ਰਦਰਸ਼ਿਤ ਨਾ ਕਰਨ ਸਬੰਧੀ ਅਧਿਕਾਰੀਆਂ ਦੇ ਮੋਖਿਕ ਨਿਰਦੇਸ਼ਾਂ ਖਿਲਾਫ ਦਾਇਰ ਪਟੀਸ਼ਨ 'ਤੇ ਅੱਜ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਰਕਾਰ ਨੂੰ ਨੋਟਿਸ ਜਾਰੀ ਕੀਤੇ। ਫਿਲਮ 'ਮੁਜ਼ੱਫਰਨਗਰ ਦਿ ਬਰਨਿੰਗ ਲਵ' ਇਕ ਹਿੰਦੂ ਲੜਕੇ ਅਤੇ ਇਕ ਮੁਸਲਿਮ ਲੜਕੀ ਦੀ ਪ੍ਰੇਮ ਕਹਾਣੀ ਅਤੇ ਇਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ 2013 ਦੇ ਦੰਗਿਆਂ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਫਿਲਮ ਨਿਰਮਾਤਾ ਮੋਰਨਾ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਵਕੀਲ ਨੂੰ ਪਟੀਸ਼ਨ ਦੀਆਂ ਕਾਪੀਆਂ ਦੋਵੇਂ ਸੂਬਿਆਂ ਦੇ ਵਕੀਲਾਂ ਨੂੰ ਸੌਂਪਣ ਦਾ ਨਿਰਦੇਸ਼ ਦੇ ਨਾਲ ਹੀ ਇਸ ਦੀ ਸੁਣਵਾਈ 11 ਦਸੰਬਰ ਲਈ ਤੈਅ ਕਰ ਦਿੱਤੀ ਹੈ। ਇਹ ਫਿਲਮ ਇਸੇ ਸਾਲ 17 ਨਵੰਬਰ ਨੂੰ ਰਿਲੀਜ਼ ਹੋਣੀ ਸੀ।
ਬੱਸ 'ਚ ਪਾਈਆਂ ਹੋਈਆਂ ਸਨ ਬੱਦਬੂਦਾਰ ਜ਼ੁਰਾਬਾਂ, ਗ੍ਰਿਫਤਾਰ
NEXT STORY