ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਜੱਜ ਵਿਕਰਮ ਨਾਥ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਬਨ ਨਿਕਾਸ ਨੂੰ ਰੋਕਣ ਅਤੇ ਗ੍ਰੀਨ ਤਕਨਾਲੋਜੀਆਂ 'ਚ ਨਿਵੇਸ਼ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਬੱਚਿਆਂ ਨੂੰ ਅਜਿਹੇ ਵਾਤਾਵਰਣ 'ਚ ਵੱਡਾ ਹੋਣਾ ਨਾਮਨਜ਼ੂਰ ਹੈ, ਜਿੱਥੇ ਉਨ੍ਹਾਂ ਨੂੰ ਖੁੱਲ੍ਹੇ 'ਚ ਖੇਡਣ ਲਈ ਮਾਸਕ ਲਗਾਉਣ ਦੀ ਲੋੜ ਪਵੇ। ਜੱਜ ਨਾਥ ਨੇ ਇਹ ਵੀ ਕਿਹਾ ਕਿ ਅਜਿਹੇ ਹੱਲ ਲੱਭਣ ਦੀ ਜ਼ਰੂਰਤ ਹੈ, ਜੋ ਆਰਥਿਕ ਵਿਕਾਸ ਅਤੇ ਵਾਤਾਵਰਣ ਭਲਾਈ ਵਿਚਾਲੇ ਸੰਤੁਲਨ ਕਾਇਮ ਕਰਨ ਅਤੇ ਸਰਕਾਰੀ ਨੀਤੀਆਂ ਨੂੰ ਗ੍ਰੀਨ ਤਕਨਾਲੋਜੀਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਜੱਜ ਨਾਥ ਨੇ ਇੱਥੇ ਵਿਗਿਆਨ ਭਵਨ 'ਚ ਵਾਤਾਵਰਣ 'ਤੇ ਰਾਸ਼ਟਰੀ ਸੰਮੇਲਨ-2025 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜੱਜ ਨਾਥ ਨੇ ਕਿਹਾ,''ਭਾਰਤ ਦੀ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਹਮੇਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਮੇਰਾ ਮੰਨਣਾ ਹੈ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਾਂ ਕਿ ਸਾਡੇ ਬੱਚਿਆਂ ਦਾ ਅਜਿਹੇ ਵਾਤਵਾਰਣ 'ਚ ਵੱਡਾ ਹੋਣਾ ਮਨਜ਼ੂਰ ਨਹੀਂ ਹੈ, ਜਿੱਥੇ ਉਨ੍ਹਾਂ ਨੂੰ ਬਾਹਰ ਖੇਡਣ ਲਈ ਮਾਸਕ ਪਹਿਨਣ ਦੀ ਲੋੜ ਹੋਵੇ ਜਾਂ ਉਨ੍ਹਾਂ ਦੇ ਘੱਟ ਉਮਰ 'ਚ ਹੀ ਸਾਹ ਸੰਬੰਧੀ ਬੀਮਾਰੀਆਂ ਦੇ ਸ਼ਿਕਾਰ ਹੋਣ ਦਾ ਖ਼ਤਰਾ ਹੋਵੇ।''
ਉਨ੍ਹਾਂ ਕਿਹਾ,''ਇਹ ਤੁਰੰਤ ਕਾਰਵਾਈ ਲਈ ਅਪੀਲ ਹੈ, ਇਹ ਸੰਕੇਤ ਹੈ ਕਿ ਸਾਨੂੰ ਕਾਰਬਨ ਨਿਕਾਸ 'ਤੇ ਰੋਕ ਲਗਾਉਣਾ, ਸਵੱਛ ਤਕਨਾਲੋਜੀਆਂ 'ਚ ਨਿਵੇਸ਼ ਕਰਨ ਅਤੇ ਟਿਕਾਊ ਟਰਾਂਸਪੋਰਟ ਵਿਕਲਪਾਂ ਬਾਰੇ ਸੋਚਣ ਲਈ ਇਕੱਠੇ ਹੋਣਾ ਚਾਹੀਦਾ, ਜਿਸ ਨਾਲ ਅਸੀਂ ਜਿਸ ਹਵਾ 'ਚ ਸਾਹ ਲੈਂਦੇ ਹਨ, ਉਸ ਨਾਲ ਸਮਝੌਤਾ ਕੀਤੇ ਬਿਨਾਂ ਆਰਥਿਕ ਤਰੱਕੀ ਸੰਭਵ ਹੋ ਸਕੇ।'' ਜੱਜ ਨਾਥ ਨੇ ਜਲ ਪ੍ਰਦੂਸ਼ਣ ਨੂੰ ਇਕ ਹੋਰ ਮੁੱਖ ਚਿੰਤਾ ਕਰਾਰ ਦਿੱਤਾ ਅਤੇ ਕਿਹਾ ਕਿ ਕਈ ਪਵਿੱਤਰ ਅਤੇ ਪ੍ਰਾਚੀਨ ਨਦੀਆਂ 'ਚ ਰਹਿੰਦ-ਖੂੰਹਦ ਸੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ,''ਮੈਂ ਜਦੋਂ ਇਨ੍ਹਾਂ ਨਦੀਆਂ ਨੂੰ ਦੇਖਦੇ ਹਾਂ ਤਾਂ ਮੈਂ ਪੁਰਾਣੀਆਂ ਯਾਦਾਂ 'ਚ ਗੁਆਚਣ ਦੇ ਨਾਲ ਹੀ ਚਿੰਤਾ 'ਚ ਡੁੱਬ ਜਾਂਦਾ ਹੈ... ਪੁਰਾਣੀਆਂ ਯਾਦਾਂ 'ਚ ਇਸ ਲਈ ਗੁਆਚ ਜਾਂਦਾ ਹਾਂ, ਕਿਉਂਕਿ ਇਨ੍ਹਾਂ ਦਾ ਪਾਣੀ ਕਿੰਨਾ ਨਿਰਮਲ ਹੁੰਦਾ ਸੀ ਅਤੇ ਚਿੰਤਾ 'ਚ ਇਸ ਲਈ ਡੁੱਬ ਜਾਂਦਾ ਹੈ, ਕਿਉਂਕਿ ਅਸੀਂ ਇਨ੍ਹਾਂ ਦੇ ਕੁਦਰਤੀ ਮਾਣ ਨੂੰ ਸੁਰੱਖਿਅਤ ਰੱਖਣ 'ਚ ਅਸਫ਼ਲ ਰਹੇ ਹਾਂ। ਸਥਾਨਕ ਭਾਈਚਾਰਿਆਂ ਨੂੰ ਨਦੀ ਦੇ ਕਿਨਾਰਿਆਂ 'ਤੇ ਸਫ਼ਾਈ ਬਣਾਏ ਰੱਖਣ ਲਈ ਉਤਸ਼ਾਹਤ ਕਰਨਾ ਬੇਹੱਦ ਜ਼ਰੂਰੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਬੈਂਕਾਂ ਨੂੰ ‘ਕੁਲੈਕਸ਼ਨ ਏਜੰਟ’ ਬਣਾ ਦਿੱਤਾ : ਖੜਗੇ
NEXT STORY