ਨੈਸ਼ਨਲ ਡੈਸਕ : ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਇੱਕ ਅਜਿਹੀ ਭਿਆਨਕ ਘਟਨਾ ਦੇ ਵਾਪਰ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ। ਜਿਥੇ ਹੁਨਸੂਰ ਤਾਲੁਕ ਦੇ ਗੇਰਾਸਨਹੱਲੀ ਪਿੰਡ ਵਿੱਚ ਇੱਕ 20 ਸਾਲਾ ਕੁੜੀ ਦਾ ਉਸਦੇ ਪ੍ਰੇਮੀ ਵਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਨਾਲ ਉਸ ਦੇ ਚਿੱਥੜੇ-ਚਿੱਥੜੇ ਉੱਡ ਗਏ। ਕੁੜੀ ਦੇ ਪ੍ਰੇਮੀ ਯਾਨੀ ਦੋਸ਼ੀ ਦੀ ਪਛਾਣ ਸਿੱਧਰਾਜੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਪੰਜਾਬ 'ਚ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ
ਝਗੜੇ ਦੌਰਾਨ ਦੋਸ਼ੀ ਨੇ ਕੁੜੀ ਦੇ ਮੂੰਹ 'ਚ ਭਰਿਆ ਬਾਰੂਦ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਪੀੜਤਾ ਰਕਸ਼ਿਤਾ ਵਿਆਹੀ ਹੋਈ ਸੀ ਅਤੇ ਉਸਦੇ ਆਪਣੇ ਰਿਸ਼ਤੇਦਾਰ ਸਿਧਾਰਾਜੂ ਨਾਲ ਨਾਜਾਇਜ਼ ਸਬੰਧ ਸਨ। ਦੋਵੇਂ ਹੁਨਸੂਰ ਦੇ ਇੱਕ ਲਾਜ ਵਿੱਚ ਠਹਿਰੇ ਹੋਏ ਸਨ, ਜਿੱਥੇ ਉਨ੍ਹਾਂ ਦੇ ਵਿਚਕਾਰ ਝਗੜਾ ਹੋ ਗਿਆ। ਝਗੜੇ ਦੌਰਾਨ ਦੋਸ਼ੀ ਨੇ ਕਥਿਤ ਤੌਰ 'ਤੇ ਰਕਸ਼ਿਤਾ ਦੇ ਮੂੰਹ ਵਿੱਚ ਬਾਰੂਦ ਭਰਕੇ ਧਮਾਕਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਉਸਦੀ ਲਾਸ਼ ਲਾਜ ਦੇ ਕਮਰੇ ਵਿੱਚ ਮਿਲੀ, ਜਿਸਦੀ ਹਾਲਤ ਬਹੁਤ ਖ਼ਰਾਬ ਸੀ। ਮੂੰਹ 'ਚ ਬਰੂਦ ਭਰਨ ਕਾਰਨ ਹੋਏ ਧਮਾਕੇ ਮਗਰੋਂ ਸਾਰੇ ਕਮਰੇ ਵਿੱਚ ਖੂਨ-ਖੂਨ ਫੈਲਿਆ ਹੋਇਆ ਸੀ।
ਪੜ੍ਹੋ ਇਹ ਵੀ - ਸਾਵਧਾਨ! ਅਜੇ ਹੋਰ ਪਵੇਗਾ ਭਾਰੀ ਮੀਂਹ, IMD ਵਲੋਂ 7 ਦਿਨ ਦਾ ਅਲਰਟ ਜਾਰੀ, ਸਕੂਲ ਬੰਦ
ਦੋਸ਼ੀ ਨੇ ਕੀਤੀ ਗੁੰਮਰਾਹ ਕਰਨ ਦੀ ਕੋਸ਼ਿਸ਼
ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਸਿੱਧਰਾਜੂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਔਰਤ ਦੀ ਮੌਤ ਮੋਬਾਈਲ ਫੋਨ ਦੇ ਫਟਣ ਕਾਰਨ ਹੋਈ ਹੈ। ਹਾਲਾਂਕਿ, ਸਥਾਨਕ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਸਾਲੀਗ੍ਰਾਮ ਪੁਲਸ ਨੇ ਸਿੱਧਰਾਜੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਦਾ ਮੰਨਣਾ ਹੈ ਕਿ ਦੋਵਾਂ ਵਿਚਕਾਰ ਨਾਜਾਇਜ਼ ਸਬੰਧ ਇਸ ਕਤਲ ਦਾ ਕਾਰਨ ਸਨ। ਹਾਲਾਂਕਿ, ਕਤਲ ਦੇ ਪਿੱਛੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਜਾਰੀ ਹੈ।
ਪੜ੍ਹੋ ਇਹ ਵੀ - ਹੋ ਗਿਆ ਇਕ ਹੋਰ ਟੋਲ ਫ੍ਰੀ! ਭਾਰਤ ਦੇ ਸਭ ਤੋਂ ਲੰਬੇ ਅਟਲ ਸੇਤੂ ਨੂੰ ਲੈ ਕੇ ਸਰਕਾਰ ਨੇ ਕਰ 'ਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਾਵਧਾਨ! ਅਜੇ ਹੋਰ ਪਵੇਗਾ ਭਾਰੀ ਮੀਂਹ, IMD ਵਲੋਂ 7 ਦਿਨ ਦਾ ਅਲਰਟ ਜਾਰੀ, ਸਕੂਲ ਬੰਦ
NEXT STORY