ਨਵੀਂ ਦਿੱਲੀ : ਸੁਪਰੀਮ ਕੋਰਟ 'ਚ ਵਰਚੁਅਲ ਸੁਣਵਾਈ ਦੌਰਾਨ ਰੋਜ਼ ਦਿਲਚਸਪ ਕਿੱਸੇ ਹੁੰਦੇ ਹੀ ਰਹਿੰਦੇ ਹਨ, ਜਿਸ ਦੇ ਨਤੀਜੇ ਵਜੋਂ ਜੱਜਾਂ ਅਤੇ ਵਕੀਲਾਂ ਵਿਚਾਲੇ ਕਦੇ ਮਨੋਰੰਜਕ ਗੱਲਾਂ ਤਾਂ ਕਦੇ ਛੋਟੀ ਲੜਾਈ ਆਮ ਗੱਲ ਹੈ।
ਚੋਟੀ ਦੀ ਅਦਾਲਤ 'ਚ ਵੀਰਵਾਰ ਨੂੰ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਜਦੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਹੋ ਰਹੇ ਇੱਕ ਵਕੀਲ ਸਾਹਿਬ ਗੁਟਖਾ ਚੱਬਦੇ ਨਜ਼ਰ ਆਏ। ਫਿਰ ਕੀ ਸੀ, ਬੈਂਚ ਦੀ ਪ੍ਰਧਾਨਗੀ ਕਰ ਰਹੇ ਜਸਟਿਸ ਅਰੁਣ ਮਿਸ਼ਰਾ ਨੇ ਉਨ੍ਹਾਂ ਨੂੰ ਲੰਮੇ ਹੱਥੀ ਲਿਆ। ਜਸਟਿਸ ਮਿਸ਼ਰਾ ਨੇ ਕਿਹਾ- ‘ਇਹ (ਤੁਹਾਡੇ ਮੁੰਹ 'ਚ) ਕੀ ਹੈ?’ ਇਸ 'ਤੇ ਵਕੀਲ ਸਾਹਿਬ ਨੇ ਘਬਰਾ ਕੇ ‘ਸਾਰੀ’ ਬੋਲਿਆ ਪਰ ਜਸਟਿਸ ਮਿਸ਼ਰਾ ਕਿੱਥੇ ਛੱਡਣ ਵਾਲੇ ਸਨ, ਉਨ੍ਹਾਂ ਨੇ ਕਿਹਾ- ‘ਕੀ ਸਾਰੀ (ਹਵਾਟ ਸਾਰੀ)? ਅੱਗੇ ਤੋਂ ਅਜਿਹਾ ਨਹੀਂ ਹੋਣਾ ਚਾਹੀਦਾ ਹੈ।’ ਵਕੀਲ ਸਾਹਿਬ ਨੇ ਉਨ੍ਹਾਂ ਦੀ ਹਿਦਾਇਤ ਸਵੀਕਾਰ ਕਰਦੇ ਹੋਏ ਆਪਣੀ ਜਾਨ ਬਚਾਈ।
ਕੱਲ ਹੀ ਰਾਜਸਥਾਨ ਸੰਕਟ ਦੀ ਸੁਣਵਾਈ ਦੌਰਾਨ ਇੱਕ ਸੀਨੀਅਰ ਵਕੀਲ ਵੀਡੀਓ ਕਾਨਫਰੰਸਿੰਗ ਦੌਰਾਨ ਹੁੱਕਾ ਪੀਂਦੇ ਨਜ਼ਰ ਆਏ ਸਨ ਪਰ ਜਾਂ ਤਾਂ ਜੱਜਾਂ ਨੇ ਇਸ ਨੂੰ ਨਜ਼ਰੰਦਾਜ ਕਰ ਦਿੱਤਾ ਸੀ ਜਾਂ ਉਨ੍ਹਾਂ ਦੀ ਨਜ਼ਰ ਉਸ 'ਤੇ ਨਹੀਂ ਗਈ ਸੀ। ਇੱਕ ਘਟਨਾ ਮੁੱਖ ਜੱਜ ਸ਼ਰਦ ਅਰਵਿੰਦ ਬੋਬਡੇ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਸੁਣਵਾਈ ਦੌਰਾਨ ਵੀ ਹੋਇਆ, ਜਦੋਂ ਇੱਕ ਵਕੀਲ ਸਾਹਿਬ ਨੇ ‘ਯੁਅਰ ਆਨਰ’ ਬੋਲਿਆ। ਇਸ 'ਤੇ ਜਸਟਿਸ ਬੋਬਡੇ ਨੇ ਕਿਹਾ ਕਿ ਇਹ ਅਮਰੀਕੀ ਅਦਾਲਤ ਨਹੀਂ ਹੈ ਤੁਸੀਂ ‘ਯੁਅਰ ਆਨਰ’ ਨਾ ਬੋਲੋ।
ਅੰਡੇਮਾਨ ਨਿਕੋਬਾਰ 'ਚ ਕੋਵਿਡ ਦੀ ਸਥਿਤੀ ਖ਼ਰਾਬ, ਮਰੀਜ਼ ਜ਼ਿਆਦਾ ਸਿਹਤ ਕੇਂਦਰ ਘੱਟ
NEXT STORY