ਨਵੀਂ ਦਿੱਲੀ— ਸੁਪਰੀਮ ਕੋਰਟ ਆਫ਼ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਸੁਪਰੀਮ ਕੋਰਟ 'ਚ ਬਰਾਂਚ ਅਫ਼ਸਰ ਅਤੇ ਜੂਨੀਅਰ ਕੋਰਟ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਸਾਇੰਸ ਸਟਰੀਮ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਬੀ. ਈ/ਬੀ.ਟੈਕ (BE/BTech) ਕੀਤੀ ਹੈ ਜਾਂ ਫਿਰ ਕੰਪਿਊਟਰ ਸਾਇੰਸ 'ਚ ਮਾਸਟਰਜ਼ ਦੀ ਡਿਗਰੀ ਲਈ ਹੈ ਤਾਂ ਇਹ ਸੁਨਹਿਰੀ ਮੌਕਾ ਤੁਹਾਡੀ ਉਡੀਕ ਕਰ ਰਿਹਾ ਹੈ।
ਉਮਰ ਹੱਦ—
ਸੁਪਰੀਮ ਕੋਰਟ ਵਿਚ ਇਸ ਭਰਤੀ ਤਹਿਤ ਜੂਨੀਅਰ ਕੋਰਟ ਅਸਿਸਟੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਹੱਦ 18 ਸਾਲ ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਜਦਕਿ ਬਰਾਂਚ ਅਫ਼ਸਰ ਦੇ ਸਾਰੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 30 ਤੋਂ 45 ਸਾਲ ਦਰਮਿਆਨ ਤੈਅ ਕੀਤੀ ਗਈ ਹੈ।
ਅਰਜ਼ੀ ਫ਼ੀਸ—
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਰਜ਼ੀ ਫ਼ੀਸ ਨਹੀਂ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ 'ਤੇ ਆਫ਼ਲਾਈਨ ਅਪਲਾਈ ਕਰਨਾ ਹੋਵੇਗਾ। ਅਧਿਕਾਰਤ ਵੈੱਬਸਾਈਟ https://main.sci.gov.in/ ਤੋਂ ਫਾਰਮ ਡਾਊਨਲੋਡ ਕਰਨ ਤੋਂ ਬਾਅਦ ਪ੍ਰਿੰਟ ਕੱਢ ਕੇ ਹੇਠਾਂ ਦਿੱਤੇ ਗਏ ਪਤੇ 'ਤੇ ਭੇਜਣਾ ਹੋਵੇਗਾ। ਭਰਿਆ ਹੋਇਆ ਫਾਰਮ 6 ਨਵੰਬਰ 2020 ਤੱਕ ਪਹੁੰਚ ਜਾਣਾ ਚਾਹੀਦਾ ਹੈ।
ਪਤਾ—
ਬਰਾਂਚ ਅਫ਼ਸਰ, ਸੁਪਰੀਮ ਕੋਰਟ ਆਫ ਇੰਡੀਆ, ਤਿਲਕ ਮਾਰਗ, ਨਵੀਂ ਦਿੱਲੀ-110001
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ, 5 ਦਿਨ ਬਾਅਦ ਪਤਨੀ ਨੇ ਵੀ ਲਗਾਇਆ ਫਾਹਾ
NEXT STORY