ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਸੜਕਾਂ ’ਤੇ ਪਏ ਟੋਇਆਂ ਕਾਰਨ ਪਿਛਲੇ 5 ਸਾਲ ਦੌਰਾਨ ਵਾਪਰੇ ਵੱਖ-ਵੱਖ ਹਾਦਸਿਆਂ ’ਚ 14,926 ਵਿਅਕਤੀਆਂ ਦੀ ਮੌਤ ’ਤੇ ਵੀਰਵਾਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਸਰਹੱਦ ’ਤੇ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਤੋਂ ਵੀ ਇਹ ਅੰਕੜਾ ਵੱਧ ਹੋਵੇ। ਮਾਣਯੋਗ ਜੱਜ ਮਦਨ ਬੀ. ਲੋਕੁਰ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਹੇਮੰਤ ਗੁਪਤਾ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਸੜਕਾਂ ’ਤੇ ਟੋਇਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਸ਼ਾਇਦ ਸਰਹੱਦ ’ਤੇ ਜਾਂ ਅੱਤਵਾਦੀਆਂ ਦੇ ਵੱਖ-ਵੱਖ ਥਾਵਾਂ ’ਤੇ ਵੇਖੇ ਜਾਂਦੇ ਕਤਲਾਂ ਤੋਂ ਵੀ ਵੱਧ ਹੋਵੇ।
ਬੈਂਚ ਨੇ ਕਿਹਾ ਕਿ 2013 ਤੋਂ 2017 ਦਰਮਿਆਨ ਸੜਕਾਂ ’ਤੇ ਟੋਇਆਂ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਇਹ ਦਰਸਾਉਂਦਾ ਹੈ ਕਿ ਸਬੰਧਤ ਅਧਿਕਾਰੀ ਸੜਕਾਂ ਦੀ ਸੇਵਾ ਸੰਭਾਲ ਸਹੀ ਢੰਗ ਨਾਲ ਨਹੀਂ ਕਰ ਰਹੇ। ਉਨ੍ਹਾਂ ਸੜਕਾਂ ’ਤੇ ਹੋਣ ਵਾਲੀਆਂ ਮੌਤਾਂ ਲਈ ਸਾਬਕਾ ਜੱਜ ਕੇ. ਐੈੱਸ. ਰਾਧਾ ਕ੍ਰਿਸ਼ਣਨ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਦੀ ਰਿਪੋਰਟ ’ਤੇ ਕੇਂਦਰ ਤੋਂ ਜਵਾਬ ਮੰਗਿਆ। ਅਗਲੀ ਸੁਣਵਾਈ ਜਨਵਰੀ ’ਚ ਹੋਵੇਗੀ।
'ਕਰਤਾਰਪੁਰ ਲਾਂਘਾ 'ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ ਪਾਕਿਸਤਾਨ'
NEXT STORY