ਨਵੀਂ ਦਿੱਲੀ- ਗੰਗਾ ਪ੍ਰਦੂਸ਼ਣ ਮਾਮਲੇ 'ਚ ਉੱਤਰਾਖੰਡ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਖਿਲਾਫ਼ ਅਪਰਾਧਕ ਮੁਕੱਦਮਾ ਚਲਾਉਣ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਹੁਕਮ 'ਤੇ ਰੋਕ ਲਾ ਦਿੱਤੀ ਹੈ। NGT ਨੇ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਖਿਲਾਫ਼ ਅਪਰਾਧਕ ਮੁਕੱਦਮਾ ਚਲਾਉਣ ਅਤੇ ਦੰਡਕਾਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
NGT ਨੇ ਅਧਿਕਾਰੀਆਂ ਖਿਲਾਫ਼ ਅਪਰਾਧਕ ਮੁਕੱਦਮਾ ਚਲਾਉਣ ਅਤੇ ਦੰਡਕਾਰੀ ਕਾਰਵਾਈ ਕਰਨ ਦੇ ਇਹ ਨਿਰਦੇਸ਼ ਇਸ ਲਈ ਦਿੱਤਾ ਸੀ ਕਿ ਗੰਗਾ ਵਿਚ ਅਣਸੋਧੇ ਸੀਵਰੇਜ ਦੇ ਵਹਾਅ ਨੂੰ ਰੋਕਣ 'ਚ ਅਸਫਲ ਰਿਹਾ ਸੀ। ਬੈਂਚ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ। NGT ਨੇ 9 ਫਰਵਰੀ ਨੂੰ ਉੱਤਰਾਖੰਡ ਕੰਟਰੋਲ ਬੋਰਡ ਨੂੰ ਮੂਕ ਦਰਸ਼ਕ ਬਣੇ ਰਹਿਣ ਅਤੇ ਗੰਗਾ ਵਿਚ ਅਣਸੋਧੇ ਸੀਵਰੇਜ ਦੇ ਵਹਾਅ ਨੂੰ ਰੋਕਣ ਲਈ ਉੱਚਿਤ ਕਾਰਵਾਈ ਨਾ ਕਰਨ ਲਈ ਫਟਕਾਰ ਲਾਈ ਸੀ।
151 ਪੰਨਿਆਂ ਦੇ ਹੁਕਮ ਵਿਚ NGT ਨੇ ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਅਤੇ ਵਿਭਾਗ ਦੇ ਪ੍ਰਧਾਨਾਂ ਖਿਲਾਫ਼ ਅਪਰਾਧਕ ਕਾਰਵਾਈ ਸ਼ੁਰੂ ਕਰ ਕੇ ਦੰਡਕਾਰੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਵਿਚ ਸੁਣਵਾਈ ਦਸੰਬਰ ਦੇ ਦੂਜੇ ਹਫ਼ਤੇ ਵਿਚ ਕਰਨਾ ਤੈਅ ਕੀਤਾ।
ਤੇਲੰਗਾਨਾ 'ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
NEXT STORY