ਨਵੀਂ ਦਿੱਲੀ— ਸਰਜੀਕਲ ਸਟਰਾਈਕ ਅਤੇ ਬਾਲਾਕੋਟ ਏਅਰਸਟਰਾਈਕ ਤੋਂ ਬਾਅਦ 2018 ਦੀ ਤੁਲਨਾ 'ਚ ਇਸ ਸਾਲ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਘਟਨਾਵਾਂ 'ਚ 43 ਫੀਸਦੀ ਦੀ ਕਮੀ ਆਈ ਹੈ। ਇਸ ਦੀ ਜਾਣਕਾਰੀ ਸਰਕਾਰ ਵਲੋਂ ਸੰਸਦ 'ਚ ਦਿੱਤੀ ਗਈ ਹੈ। ਇਕ ਲਿਖਤੀ ਪ੍ਰਸ਼ਨ ਦੇ ਉੱਤਰ ਦਿੱਤਾ ਕਿ ਕੀ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਰਾਜ 'ਚ ਘੁਸਪੈਠ 'ਚ ਕਮੀ ਆਈ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਦੀਆਂ ਠੋਸ ਕੋਸ਼ਿਸ਼ਾਂ ਕਾਰਨ ਜੰਮੂ-ਕਸ਼ਮੀਰ 'ਚ ਘੁਸਪੈਠ ਦੀਆਂ ਘਟਨਾਵਾਂ 'ਚ ਸੁਧਾਰ ਹੋਇਆ ਹੈ।
ਸਰਕਾਰ ਨੇ ਸਰਹੱਦ ਪਾਰ ਤੋਂ ਘੁਸਪੈਠ ਦੇ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਸੁਰੱਖਿਆ ਦੇ ਠੋਸ ਕੋਸ਼ਿਸ਼ਾਂ ਕਾਰਨ 2018 ਦੀ ਤੁਲਨਾ 'ਚ ਰਾਜ ਦੀ ਸੁਰੱਖਿਆ ਸਥਿਤੀ 'ਚ ਸੁਧਾਰ ਦੇਖਿਆ ਗਿਆ ਹੈ। ਨਿਤਿਆਨੰਦ ਰਾਏ ਅਨੁਸਾਰ 2018 ਦੀ ਤੁਲਨਾ 'ਚ ਸਰਹੱਦ ਪਾਰ ਤੋਂ ਹੋਣ ਵਾਲੇ ਘੁਸਪੈਠ ਦੀਆਂ ਘਟਨਾਵਾਂ 'ਚ 43 ਫੀਸਦੀ ਦੀ ਕਮੀ ਆਈ ਹੈ। ਰਾਜ ਸਰਕਾਰ ਨਾਲ ਮਿਲ ਕੇ ਭਾਰਤ ਸਰਕਾਰ ਨੇ ਵੀ ਸਰਹੱਦ ਪਾਰ ਤੋਂ ਘੁਸਪੈਠ ਨੂੰ ਰੋਕਣ ਲਈ ਇਕ ਬਹੁ-ਅਯਾਮੀ ਦ੍ਰਿਸ਼ਟੀਕੋਣ ਅਪਣਾਇਆ ਹੈ, ਜਿਸ 'ਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਬਾੜ ਲਗਾਉਣ ਦੇ ਨਾਲ ਬਹੁ-ਪੱਧਰੀ ਨਿਗਰਾਨੀ ਪ੍ਰਣਾਲੀ ਦੀ ਤਾਇਨਾਤੀ ਸ਼ਾਮਲ ਹੈ।
ਗਠਜੋੜ ਦੀਆਂ ਸਰਕਾਰਾਂ 'ਚ ਭਾਰਤੀ ਅਰਥ ਵਿਵਸਥਾ ਦਾ ਸੁਨਹਿਰੀ ਦੌਰ ਰਿਹਾ : ਪਰਨੀਤ ਕੌਰ
NEXT STORY