ਰਾਂਚੀ, (ਅਨਸ)- ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਤੇ ਝਾਰਖੰਡ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਅਲ-ਕਾਇਦਾ ਦੇ ਇਕ ਸ਼ੱਕੀ ਅੱਤਵਾਦੀ ਸ਼ਾਹਬਾਜ਼ ਅੰਸਾਰੀ ਨੂੰ ਰਾਂਚੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਪਿਛਲੇ ਸਾਲ ਅਗਸਤ ’ਚ ਝਾਰਖੰਡ ਤੇ ਰਾਜਸਥਾਨ ’ਚ ਇਕ ਸਾਂਝੇ ਆਪ੍ਰੇਸ਼ਨ ਦੌਰਾਨ 8 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ’ਚ ਰਾਂਚੀ ਦੇ ਡਾ. ਇਸ਼ਤਿਆਕ ਤੇ ਹਜ਼ਾਰੀਬਾਗ ਦੇ ਮੁਹੰਮਦ ਫੈਜ਼ਾਨ ਸ਼ਾਮਲ ਸਨ।
ਇਸ ਮਾਮਲੇ ’ਚ ਸ਼ਾਹਬਾਜ਼ ਵੀ ਲੋੜੀਂਦਾ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਸ਼ਾਹਬਾਜ਼ ਅੰਸਾਰੀ ਨੂੰ ਰਾਂਚੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਦਿੱਲੀ ਲਿਆਂਦਾ ਜਾਵੇਗਾ।
ਵੱਡੀ ਵਾਰਦਾਤ: ਜ਼ਮੀਨੀ ਵਿਵਾਦ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦਾ ਕੁਹਾੜੀ ਨਾਲ ਵੱਢ ਕੇ ਕਤਲ
NEXT STORY