ਭੋਪਾਲ– ਮੱਧ-ਪ੍ਰਦੇਸ਼ ’ਚ ‘ਅਜੀਬ’ ਮੁੱਛਾਂ ਕਾਰਨ ਪੁਲਸ ਦੀ ਸੇਵਾ ਤੋਂ ਮੁਅੱਤਲ ਕੀਤੇ ਗਏ ਇੰਸਪੈਕਟਰ ਨੂੰ ਸੋਮਵਾਰ ਨੂੰ ਬਹਾਲ ਕਰਕ ਦਿੱਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਮੁਅੱਤਲ ਕਰਨ ਦਾ ਆਦੇਸ਼ ਯੋਗ ਅਧਿਕਾਰੀ ਦੁਆਰਾ ਨਹੀਂ ਦਿੱਤਾ ਗਿਆ ਸੀ। ਸਹਾਇਕ ਇੰਸਪੈਕਟਰ ਜਨਰਲ ਪ੍ਰਸ਼ਾਂਤ ਸ਼ਰਮਾ ਦੇ ਆਦੇਸ਼ ਅਨੁਸਾਰ ਪੁਲਸ ਦੀ ਮੋਟਰ ਆਵਾਜਾਈ ਸ਼ਾਖਾ ’ਚ ਡਰਾਈਵਰ ਦੇ ਅਹੁਦੇ ’ਤੇ ਤਾਇਨਾਤ ਇੰਸਪੈਕਟਰ ਰਕੇਸ਼ ਰਾਣਾ ਨੂੰ ਆਪਣੇ ਸੀਨੀਅਰ ਅਧਿਕਾਰੀ ਦੇ ਆਦੇਸ਼ ਦਾ ਪਾਲਣ ਨਾ ਕਰਨ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਸ਼ਰਮਾ ਨੇ ਐਤਵਾਰ ਨੂੰ ਕਿਹਾ ਕਿ ਰਾਣਾ ਲੰਬੀਆਂ ਮੁੱਛਾਂ ਰੱਖਣ ਦੀ ਆਪਣੀ ਜਿੱਦ ’ਤੇ ਅੜਿਆ ਸੀ ਜੋ ਕਿ ਯੂਨੀਫਾਰਮ ਸੇਵਾ ’ਚ ਅਨੁਸ਼ਾਸਹੀਣਤਾ ਦੀ ਸ਼੍ਰੇਣੀ ’ਚ ਆਉਂਦੀ ਹੈ, ਜਿਸ ਕਾਰਨ ਉਸ ਨੂੰ ਮੁਅੱਤਲ ਕੀਤਾ ਗਿਆ। ਮੱਧ ਪ੍ਰਦੇਸ਼ ਪੁਲਿਸ ਹੈੱਡਕੁਆਰਟਰ ਦੇ ਡਿਪਟੀ ਇੰਸਪੈਕਟਰ ਜਨਰਲ ਦੁਆਰਾ ਸੋਮਵਾਰ ਨੂੰ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਮੁਅੱਤਲ ਆਦੇਸ਼ ਤੁਰੰਤ ਪ੍ਰਭਾਵ ਰੱਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਯੋਗ ਅਧਿਕਾਰੀ ਦੁਆਰਾ ਜਾਰੀ ਨਹੀਂ ਕੀਤਾ ਗਿਆ ਸੀ।
ਇਸ ਸੰਬੰਧ ’ਚ ਪੁੱਛੇ ਜਾਣ ਦੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ’ਚ ਸ਼ਾਮਿਲ ਅਧਿਕਾਰੀਆਂ ਅਤੇ ਕਾਂਸਟੇਬਲਾਂ ਨੂੰ ਬੁਲਾਇਆ ਹੈ। ਮੱਧ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਦੇ ਡਰਾਈਵਰ ਦੇ ਰੂਪ ’ਚ ਰਾਣਾ ਤਾਇਨਾਤ ਸੀ। ਉਨ੍ਹਾਂ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਲੰਬੀਆਂ ਮੁੱਛਾਂ ਰੱਖਣਾ ਚਾਹੁੰਦਾ ਹੈ ਕਿਉਂਕਿ ਇਹ ਆਤਮ ਸਨਮਾਨ ਦਾ ਮਾਮਲਾ ਹੈ।
ਹਿਮਾਚਲ : ਲਾਹੁਲ ਸਪੀਤੀ ਜ਼ਿਲ੍ਹੇ ’ਚ ਜ਼ਮੀਨ ਖਿੱਸਕਣ ਦਾ ਖ਼ਤਰਾ, ਅਲਰਟ ਜਾਰੀ
NEXT STORY