ਕੋਲਕਾਤਾ- ਪੱਛਮੀ ਬੰਗਾਲ 'ਚ ਭਾਜਪਾ ਦੀ ਸਰਕਾਰ ਬਣਦੇ ਹੀ ਗੈਰ-ਕਾਨੂੰਨੀ ਘੁਸਪੈਠੀਆਂ ਖ਼ਿਲਾਫ਼ ਪ੍ਰਸ਼ਾਸਨ ਨੇ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਸੁਵੇਂਦੂ ਅਧਿਕਾਰੀ ਨੇ ਰਾਜ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਇਸ ਐਕਸ਼ਨ ਕਾਰਨ ਘੁਸਪੈਠੀਆਂ 'ਚ ਹੜਕੰਪ ਮਚ ਗਿਆ ਹੈ ਅਤੇ ਉਹ ਡਰ ਦੇ ਮਾਰੇ ਵਾਪਸ ਬੰਗਲਾਦੇਸ਼ ਜਾਣ ਲਈ ਸਰਹੱਦੀ ਇਲਾਕਿਆਂ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਨਾਰਥ 24 ਪਰਗਨਾ ਜ਼ਿਲ੍ਹੇ ਦੇ ਬਿਥਰੀ ਹਕੀਮਪੁਰ ਚੈੱਕ ਪੋਸਟ 'ਤੇ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਘੁਸਪੈਠੀਏ ਦੇਖੇ ਗਏ ਹਨ, ਜੋ ਬੰਗਲਾਦੇਸ਼ ਵਾਪਸ ਜਾਣ ਦੀ ਉਡੀਕ ਕਰ ਰਹੇ ਹਨ। ਫੜੇ ਗਏ ਘੁਸਪੈਠੀਆਂ ਨੇ ਖੁਲਾਸਾ ਕੀਤਾ ਕਿ ਉਹ ਕਰੀਬ ਇਕ ਤੋਂ ਡੇਢ ਸਾਲ ਪਹਿਲਾਂ ਦਲਾਲਾਂ ਦੀ ਮਦਦ ਨਾਲ ਸਰਹੱਦ ਪਾਰ ਕਰਕੇ ਕੰਮ ਦੀ ਭਾਲ ਵਿੱਚ ਬੰਗਾਲ ਦੇ ਵੱਖ-ਵੱਖ ਹਿੱਸਿਆਂ 'ਚ ਆਏ ਸਨ। ਹੁਣ ਬੀ.ਐੱਸ.ਐੱਫ. (BSF) ਵੱਲੋਂ ਹਰੀ ਝੰਡੀ ਮਿਲਦੇ ਹੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਪੱਛਮੀ ਬੰਗਾਲ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਜ਼ਿਲ੍ਹਿਆਂ ਦੇ ਡੀ.ਐੱਮ. (DM) ਨੂੰ ਨਿਰਦੇਸ਼ ਦਿੱਤੇ ਹਨ ਕਿ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਲਈ ਵੱਖਰੇ ਹੋਲਡਿੰਗ ਸੈਂਟਰ ਬਣਾਏ ਜਾਣ। ਇਸੇ ਤਹਿਤ ਮਾਲਦਾ ਦੇ ਇੰਗਲਿਸ਼ਬਾਜ਼ਾਰ ਇਲਾਕੇ 'ਚ ਇਕ ਨਵਾਂ ਹੋਲਡਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਕੇਂਦਰ ਦੀ ਸੁਰੱਖਿਆ ਲਈ ਭਾਰੀ ਪੁਲਸ ਫੋਰਸ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਹਾਲ ਹੀ 'ਚ ਪਾਂਡੂਆ ਇਲਾਕੇ ਤੋਂ 9 ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਗਿਆ ਹੈ, ਜਿਨ੍ਹਾਂ 'ਚ 3 ਔਰਤਾਂ ਅਤੇ 6 ਨਾਬਾਲਗ ਸ਼ਾਮਲ ਹਨ। ਪ੍ਰਸ਼ਾਸਨਿਕ ਪ੍ਰਬੰਧ ਸਰਕਾਰ ਵੱਲੋਂ ਬਣਾਏ ਗਏ ਇਨ੍ਹਾਂ ਹੋਲਡਿੰਗ ਸੈਂਟਰਾਂ 'ਚ ਖਾਣਾ ਬਣਾਉਣ ਅਤੇ ਹੋਰ ਪ੍ਰਬੰਧਾਂ ਲਈ ਵੱਖ-ਵੱਖ ਸ਼ਿਫਟਾਂ 'ਚ 12 ਪੁਲਸ ਮੁਲਾਜ਼ਮ, 3 ਸਿਵਲ ਡਿਫੈਂਸ ਕਰਮਚਾਰੀ ਅਤੇ ਸਿਵਿਕ ਪੁਲਸ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਜਿਮਖਾਨਾ ਕਲੱਬ ਮਾਮਲਾ ਹਾਈ ਕੋਰਟ ਪੁੱਜਾ: ਕੇਂਦਰ ਨੇ ਕਿਹਾ–5 ਜੂਨ ਤੱਕ ਜ਼ਬਰਦਸਤੀ ਕਬਜ਼ਾ ਨਹੀਂ ਕਰਾਂਗੇ
NEXT STORY