ਮੁੰਬਈ (ਬਿਊਰੋ) - ਕੋਰੋਨਾ ਮਹਾਮਾਰੀ ਨੂੰ ਦਿਨੋਂ-ਦਿਨ ਵਧਦੇ ਵੇਖ ਅਦਾਕਾਰਾ ਸਵਰਾ ਭਾਸਕਰ ਮੋਦੀ ਸਰਕਾਰ 'ਤੇ ਭੜਕਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸਵਰਾ ਭਾਸਕਰ ਨੇ ਸੋਸ਼ਲ ਮੀਡੀਆ 'ਤੇ ਭੜਕਦਿਆਂ ਕਿਹਾ ਕਿ ਹੁਣ ਭਾਰਤ ਨੂੰ ਨਵੇਂ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਕੋਰੋਨਾ ਨਾਲ ਲੜਨ ਲਈ ਕੜੇ ਇੰਤਜ਼ਾਮ ਨਾ ਹੋਣ 'ਤੇ, ਆਕਸੀਜਨ ਦੀ ਘਾਟ, ਹਸਪਤਾਲਾਂ 'ਚ ਬੈੱਡ ਦੀ ਘਾਟ ਦੀ ਵੱਡੀ ਸਮੱਸਿਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਕੇਂਦਰ ਸਰਕਾਰ ਦੀ ਅਲੋਚਨਾ ਹੋ ਰਹੀ ਹੈ।
ਅਜਿਹੀ ਸਥਿਤੀ 'ਚ ਪੱਤਰਕਾਰ ਸ਼ੇਖਰ ਗੁਪਤਾ ਨੇ ਇੱਕ ਟਵੀਟ ਕੀਤਾ ਤਾਂ ਉਸ ਦਾ ਸਮਰਥਨ ਕਰਦੇ ਹੋਏ ਸਵਰਾ ਭਾਸਕਰ ਨੇ ਕਿਹਾ- 'ਭਾਰਤ ਨੂੰ ਹੁਣ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਲੋੜ ਹੈ। ਹੁਣ ਭਾਰਤੀ ਆਪਣੇ ਪਰਿਵਾਰ ਵਾਲਿਆਂ ਨੂੰ ਸਾਹ ਲਈ ਤੜਫਦੇ ਹੋਏ ਨਹੀਂ ਵੇਖਣਾ ਚਾਹੁੰਦੇ। ਸ਼ੇਖਰ ਗੁਪਤਾ ਨੇ ਆਪਣੀ ਪੋਸਟ 'ਚ ਗੁੱਸੇ ਨਾਲ ਲਿਖਿਆ- "ਮੋਦੀ ਨੂੰ ਨਵੀਂ ਟੀਮ ਦੀ ਜ਼ਰੂਰਤ ਹੈ।" ਜੇਕਰ ਪ੍ਰਧਾਨ ਮੰਤਰੀ ਚਾਹੁੰਦਾ ਹੈ ਚਲਦਾ ਰਹੇ, ਵਧਦਾ ਰਹੇ।''
ਸਵਰਾ ਭਾਸਕਰ ਦੀ ਪੋਸਟ ਨੂੰ ਵੇਖ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਦਿੱਤੀਆਂ। ਭਵਿਆ ਨਾਂ ਦੇ ਇਕ ਯੂਜ਼ਰਸ ਨੇ ਲਿਖਿਆ- 'ਚਲੋ ਯਥਾਰਥਵਾਦੀ ਹੋ ਕੇ ਗੱਲ ਕਰਦੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਅਸਲ 'ਚ ਕੋਈ ਵੀ ਸੱਤਾਧਾਰੀ ਪਾਰਟੀ ਇਸ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਦੀ ਹੈ? ਮੈਂ ਮੌਜੂਦਾ ਸਥਿਤੀ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਭਾਰਤ ਦਾ ਚਿਕਤਿਸਾ ਢਾਂਚਾ ਦਹਾਕਿਆਂ ਤੋਂ ਇਸ ਤਰ੍ਹਾਂ ਦਾ ਰਿਹਾ ਹੈ। ਦੇਸ਼ ਉਦੋ ਵੀ ਮਾੜੀ ਸਥਿਤੀ 'ਚ ਸੀ ਜਦੋਂ ਸਾਡੇ ਕੋਲ ਵੱਖ-ਵੱਖ ਪ੍ਰਧਾਨ ਮੰਤਰੀ ਸਨ। ਬਦਲਾਅ ਕਰਨ 'ਚ ਸਮਾਂ ਲੱਗਦਾ ਹੈ।
ਸੋਨਿਕਾ ਕੁਮਾਰ ਨਾਂ ਦੇ ਯੂਜ਼ਰਸ ਨੇ ਲਿਖਿਆ- 'ਯੋਗੀ ਜੀ ਬਾਰੇ ਕੀ ਆਖੋਗੇ ਤੁਸੀਂ? ਮੈਂ ਸ਼ਰਤ ਲਗਾਉਂਦਾ ਹਾਂ ਕਿ ਤੁਸੀਂ ਜਲਦ ਬਦਲਣ ਲਈ ਮੈਨੂੰ ਆਖੋਗੇ।' ਕੁੰਵਰ ਅਜੈ ਪ੍ਰਤਾਪ ਨਾਂ ਦੇ ਇਕ ਵਿਅਕਤੀ ਨੇ ਕਿਹਾ- '2024 ਤਕ ਸਹਿਣ ਕਰੋ, ਉਸ ਤੋਂ ਬਾਅਦ ਯੋਗੀ ਜੀ ਸਹਿਣ ਕਰਨਾ ਹੈ ਤੁਹਾਨੂੰ। ਮੈਂ ਤਾਂ ਬਹੁਤ ਖੁਸ਼ ਹਾਂ, ਬਾਕੀ ਤੁਸੀਂ ਦੇਖ ਲਵੋ।'
ਕੈਲਾਸ਼ ਨਾਂ ਦੇ ਇੱਕ ਵਿਅਕਤੀ ਨੇ ਕਿਹਾ- 'ਨਹੀਂ ਭਾਰਤ ਨੂੰ ਨਵੀਂ ਸਰਕਾਰ ਦੀ ਜ਼ਰੂਰਤ ਨਹੀਂ ਹੈ। ਦੇਸ਼ ਨੂੰ ਇਕ ਨਵੇਂ ਸਰਕਾਰੀ ਢਾਂਚੇ (structure) ਦੀ ਜ਼ਰੂਰਤ ਹੈ। ਜਿੱਥੇ ਗੈਰ ਜ਼ਿੰਮੇਵਾਰ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ। ਸਾਨੂੰ ਸੱਤਾ ਦੀ ਇਸ ਨੈਤਿਕ ਰੂਪ ਨਾਲ ਭ੍ਰਿਸ਼ਟ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਯਾਦ ਦਿਵਾਉਣਾ ਹੈ ਕਿ ਉਹ ਦੇਸ਼ ਦੇ ਲੋਕਾਂ ਦੁਆਰਾ ਚੁਣੇ ਗਏ ਹਨ।'
ਵੈਭਵ ਨਾਂ ਦੇ ਯੂਜ਼ਰ ਨੇ ਸਵਰਾ ਭਾਸਕਰ ਨੂੰ ਜਵਾਬ ਦਿੰਦੇ ਹੋਏ ਲਿਖਿਆ- 'ਸਾਇਦ ਤੁਸੀਂ ਮਹਾਰਾਸ਼ਟਰ ਦੇ ਨਵੇਂ ਸੀ. ਐੱਮ. ਨੂੰ ਲੈ ਕੇ ਸੇਮ (ਇਹੋ ਜਿਹੀ ਹੀ) ਗੱਲ ਆਖ ਸਕਦੇ ਹੋ। ਦੂਜੀ ਲਹਿਰ ਲਈ ਮਹਾਰਾਸ਼ਟਰ ਜ਼ਿੰਮੇਦਾਰ ਸੀ।' ਪ੍ਰੀਤੀ ਜੋਸ਼ੀ ਨਾਂ ਦੇ ਯੂਜ਼ਰਸ ਨੇ ਲਿਖਿਆ- 'ਭਾਰਤ ਨੂੰ ਵਿਰੋਧ ਦੀ ਜ਼ਰੂਰਤ ਨਹੀਂ ਹੈ, ਇਹ ਤਾਂ ਗਿਰਝਾਂ ਹਨ, ਜੋ ਦੇਸ਼ ਨੂੰ ਅਸਫ਼ਲ ਕਰਨਾ ਚਾਹੁੰਦੇ ਹਨ। ਬਾਲੀਵੁੱਡ ਪਹਿਲਾਂ ਹੀ ਖਤਮ ਹੋ ਚੁੱਕਾ ਹੈ, ਦੇਸ਼ ਇਸ ਤੋਂ ਸ਼ਰਮਿੰਦਾ ਹੈ।'
ਅਜੀਤ ਸਿੰਘ ਦੇ ਦਿਹਾਂਤ ’ਤੇ ਸਿਆਸੀ ਗਲਿਆਰੇ ’ਚ ਸੋਗ, ਮੋਦੀ ਬੋਲੇ- ‘ਉਹ ਹਮੇਸ਼ਾ ਕਿਸਾਨਾਂ ਦੇ ਹਿੱਤ ’ਚ ਸਮਰਪਿਤ ਰਹੇ’
NEXT STORY