ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰ ਕੇ ਨਿਰਭਿਆ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ 'ਸੱਤਿਆਮੇਵ ਜਯਤੇ।' ਮੈਂ ਇਸ ਫੈਸਲੇ ਦਾ ਸੁਆਗਤ ਕਰਦੀ ਹਾਂ। ਇਹ ਦੇਸ਼ ਦੀਆਂ ਸਾਰੀਆਂ 'ਨਿਰਭਿਆ' ਦੀ ਜਿੱਤ ਹੈ। ਮੈਂ ਨਿਰਭਿਆ ਦੇ ਮਾਤਾ-ਪਿਤਾ ਨੂੰ ਸਲਾਮ ਕਰਦੀ ਹਾਂ, ਜਿਨ੍ਹਾਂ ਨੇ ਇੰਨੀ ਲੰਬੀ ਲੜਾਈ ਲੜੀ। ਹੁਣ ਸਮਾਂ ਹੈ ਕਿ ਦੇਸ਼ ਦੇ ਹਰ ਬਲਾਤਕਾਰੀ ਨੂੰ ਫਾਂਸੀ ਦਿੱਤੀ ਜਾਵੇ ਅਤੇ ਇਕ ਸਖਤ ਸੰਦੇਸ਼ ਦਿੱਤਾ ਜਾਵੇ। ਹਾਲਾਂਕਿ ਉਨ੍ਹਾਂ ਨੇ ਕੋਰਟ ਦੇ ਫੈਸਲੇ 'ਤੇ ਥੋੜ੍ਹੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ 'ਚ 7 ਸਾਲ ਕਿਉਂ ਲੱਗੇ? ਕੀ ਇਸ ਦਾ ਸਮਾਂ ਘੱਟ ਨਹੀਂ ਹੋ ਸਕਦਾ?

ਇੱਥੇ ਦੱਸ ਦੇਈਏ ਕਿ ਨਿਰਭਿਆ ਗੈਂਗਰੇਪ ਦੇ ਚਾਰੇ ਦੋਸ਼ੀਆਂ ਲਈ ਅੱਜ ਭਾਵ ਮੰਗਲਵਾਰ ਨੂੰ ਡੈਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ 'ਤੇ ਲਟਕਾਇਆ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਜ ਇਹ ਵੱਡਾ ਫੈਸਲਾ ਸੁਣਾਇਆ ਹੈ। ਨਿਰਭਿਆ ਗੈਂਗਰੇਪ ਕਾਂਡ ਦੇ ਦੋਸ਼ੀਆਂ- ਮੁਕੇਸ਼, ਵਿਨੇ ਸ਼ਰਮਾ, ਅਕਸ਼ੇ ਕੁਮਾਰ ਅਤੇ ਪਵਨ ਗੁਪਤਾ ਨੂੰ ਫਾਂਸੀ ਦਿੱਤੀ ਜਾਣੀ ਹੈ। ਕਰੀਬ 7 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨਿਰਭਿਆ ਨੂੰ ਇਨਸਾਫ ਮਿਲਿਆ ਹੈ। ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਨਿਰਭਿਆ ਦੇ ਮਾਪਿਆਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ।
ਹਿਜ਼ਬੁਲ ਅੱਤਵਾਦੀ ਨੂੰ ਹਥਿਆਰ ਵੇਚਣ ਦੇ ਦੋਸ਼ 'ਚ ਇਕ ਗ੍ਰਿਫਤਾਰ
NEXT STORY