ਹਰਿਆਣਾ (ਭਾਸ਼ਾ)- ਹਰਿਆਣਾ 'ਚ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਰੋਹ 15 ਅਕਤੂਬਰ ਨੂੰ ਪੰਚਕੂਲਾ 'ਚ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਚਕੂਲਾ 'ਚ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਸਹੁੰ ਚੁੱਕਣ ਦੀ ਸੰਭਾਵਿਤ ਤਾਰੀਖ਼ 15 ਅਕਤੂਬਰ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਡਾ. ਯਸ਼ ਗਰਗ ਨੇ ਦੱਸਿਆ,''ਅਸੀਂ ਪ੍ਰੋਗਰਾਮ ਲਈ ਸਥਾਨ ਤਿਆਰ ਕਰ ਰਹੇ ਹਾਂ।'' ਸਹੁੰ ਚੁੱਕ ਸਮਾਰੋਹ ਲਈ ਜ਼ਰੂਰੀ ਵਿਵਸਥਾ ਕਰਨ ਲਈ ਡੀ.ਸੀ. ਦੀ ਪ੍ਰਧਾਨਗੀ 'ਚ ਇਕ ਜ਼ਿਲ੍ਹਾ ਪੱਧਰੀ ਕਮੇਟੀ ਵੀ ਬਣਾਈ ਗਈ ਹੈ।
ਭਾਜਪਾ ਨੇ ਚੋਣਾਂ ਦੌਰਾਨ ਸੰਕੇਤ ਦਿੱਤਾ ਸੀ ਕਿ ਜੇਕਰ ਉਹ ਜਿੱਤਦੀ ਹੈ ਤਾਂ ਨਾਇਬ ਸਿੰਘ ਸੈਣੀ, ਜੋ ਮਾਰਚ 'ਚ ਮਨੋਹਰ ਲਾਲ ਖੱਟੜ ਦੀ ਜਗ੍ਹਾ ਮੁੱਖ ਮੰਤਰੀ ਬਣੇ ਹਨ ਅਤੇ ਹੋਰ ਪਿਛੜਾ ਵਰਗ ਤੋਂ ਆਉਂਦੇ ਹਨ, ਸੀਨੀਅਰ ਅਹੁਦੇ ਲਈ ਉਸ ਦੀ ਪਸੰਦ ਹੋਣਗੇ। ਸੂਤਰਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਸ਼ਾਸਿਤ ਸੂਬਿਆਂ ਦੇ ਕਈ ਮੁੱਖ ਮੰਤਰੀਆਂ ਸਣੇ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪਾਰਟੀ ਨੇ 48 ਸੀਟਾਂ ਜਿੱਤ ਕੇ ਹੁਣ ਤੱਕ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਜੇ.ਜੇ.ਪੀ. ਅਤੇ 'ਆਪ' ਦਾ ਸਫਾਇਆ ਹੋ ਗਿਆ ਅਤੇ ਇਨੈਲੋ ਸਿਰਫ਼ 2 ਸੀਟਾਂ ਜਿੱਤ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਹ ਕੰਬਾਊ ਘਟਨਾ: ਵਿਦੇਸ਼ ਤੋਂ ਆਏ ਪਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤੀ ਪਤਨੀ, ਪੁਲਸ ਖੜ੍ਹੀ ਰਹੀ ਬਾਹਰ
NEXT STORY